ਬਠਿੰਡਾ, 14 ਮਾਰਚ (ਹ.ਬ.) : ਪਰਲ ਗਰੁੱਪ ਦੇ ਐਮਡੀ ਨਿਰਮਲ ਸਿੰਘ ਭੰਗੂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਮੇਤ 4 ਲੋਕਾਂ ਨੂੰ ਬਠਿੰਡਾ ਅਤੇ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਕੋਰਟ ਵਿਚ ਪੇਸ਼ ਕੀਤਾ। ਕੋਰਟ ਨੇ ਅਗਲੀ ਪੇਸ਼ੀ 26 ਮਾਰਚ ਤੈਅ ਕੀਤੀ ਹੈ। ਫਰੀਦਕੋਟ ਦੇ ਰਾਜ ਕੁਮਾਰ ਦੀ ਸ਼ਿਕਾਇਤ 'ਤੇ 2016 ਵਿਚ ਥਾਣਾ ਕੈਂਟ ਪੁਲਿਸ ਨੇ ਪਰਲ ਗਰੁੱਪ ਦੇ ਐਮਡੀ ਨਿਰਮਲ ਸਿੰਘ ਭੰਗੂ ਤੇ ਰਿਸ਼ਤੇਦਾਰ ਸੁਖਦੇਵ ਸਿੰਘ ਅਤੇ ਕੰਪਨੀ ਦੇ ਦੋ ਨਿਦੇਸ਼ਕਾਂ ਗੁਰਮੀਤ ਸਿੰਘ ਅਤੇ ਸੁਪ੍ਰਿਓ ਭੱਟਾਚਾਰਿਆ ਦੇ ਖ਼ਿਲਾਫ਼ ਹਾਈ ਕੋਰਟ ਦੇ ਆਦੇਸ਼ 'ਤੇ ਕੇਸ ਦਰਜ ਕੀਤਾ ਸੀ। ਥਾਣਾ ਕੈਂਟ ਦੇ ਉਸ ਸਮੇਂ ਦੇ ਇੰਚਾਰਜ ਰੋਬਿਨ ਹੰਸ ਜੋ ਇਸ ਸਮੇਂ ਅੰਮ੍ਰਿਤਸਰ ਵਿਚ ਤੈਨਾਤ ਹਨ ਅਤੇ ਕੇਸ ਦੇ ਜਾਂਚ ਅਧਿਕਾਰੀ ਹਨ ਉਹ ਵੀ ਮੰਗਲਵਾਰ ਨੂੰ ਬਠਿੰਡਾ ਪੁੱਜੇ ਸੀ। ਉਨ੍ਹਾਂ ਦੱਸਿਆ ਕਿ ਭੰਗੂ ਬਠਿੰਡਾ ਜੇਲ੍ਹ ਵਿਚ ਬੰਦ ਹੈ ਜਦ ਕਿ ਬਾਕੀ ਤਿੰਨੋਂ ਤਿਹਾੜ ਜੇਲ੍ਹ ਵਿਚ ਹਨ। ਸੀਬੀਆਈ ਨੇ 19 ਫਰਵਰੀ 2014 ਨੂੰ ਪਰਲਜ਼ ਦੇ 60 ਸਾਲਾ ਸੰਸਥਾਪਕ Îਨਿਰਮਲ ਸਿੰਘ ਭੰਗੂ 'ਤੇ ਦੇਸ਼ ਦੇ ਸਭ ਤੋਂ ਵੱਡੇ ਚਿੱਟ ਫੰਡ ਘੁਟਾਲੇ ਨੂੰ ਚਲਾਉਣ 'ਤੇ ਕੇਸ ਦਰਜ ਕੀਤਾ ਸੀ। ਕਰੀਬ ਦੋ ਸਾਲ ਬਾਅਦ ਉਨ੍ਹਾਂ ਸੀਬੀਆਈ ਗ੍ਰਿਫ਼ਤਾਰ ਕਰਨ ਵਿਚ ਸਫਲ ਹੋਈ। ਬਠਿੰਡਾ ਵਿਚ ਪਰਲ ਦੇ ਕੋਲ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਪਰਲ ਕਲੌਨੀ ਹੈ।

ਹੋਰ ਖਬਰਾਂ »