ਪੰਚਕੂਲਾ, 14 ਮਾਰਚ (ਹ.ਬ.) : ਪੰਚਕੂਲਾ ਤੇ ਸਿਰਸਾ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਗਈ ਇੱਕ ਲੱਖ ਰੁਪਏ ਇਨਾਮੀ ਗੋਲੋ ਮਾਸੀ ਨੇ ਐਸਆਈਟੀ ਦੀ ਪੁਛਗਿੱਛ ਵਿਚ ਖੁਲਾਸਾ ਕੀਤਾ ਹੈ ਕਿ ਹਨੀਪ੍ਰੀਤ ਇੰਸਾਂ ਨੇ ਉਸ ਨੂੰ ਭੜਕਾਊ ਭਾਸ਼ਣ ਦੇਣ ਲਈ ਕਿਹਾ ਸੀ। 17 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਵਿਚ ਬੈਠੀ ਹੋਈ ਸੀ। ਇਸ ਬੈਠਕ ਵਿਚ ਹਨੀਪ੍ਰੀਤ ਇੰਸਾਂ, ਆਦਿਤਿਆ ਇੰਸਾਂ, ਪਵਨ ਇੰਸਾਂ, ਸੁਰਿੰਦਰ ਧੀਮਾਨ Îਇੰਸਾਂ ਮੌਜੂਦ ਸੀ। ਹਨੀਪ੍ਰੀਤ ਇੰਸਾਂ ਦੇ ਕਹਿਣ 'ਤੇ ਉਸ ਨੂੰ ਮੀਟਿੰਗ ਵਿਚ ਬੁਲਾਇਆ ਗਿਆ। ਐਸਆਈਟੀ ਸੂਤਰਾਂ ਦੇ ਅਨੁਸਾਰ ਗੋਲੋ ਮਾਸੀ ਨੇ ਪੁਛਗਿੱਛ ਵਿਚ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਦੀ ਕੱਟੜ ਭਗਤ ਹੈ ਅਤੇ 22 ਸਾਲਾਂ ਤੋਂ ਡੇਰਾ ਸੱਚਾ ਸੌਦਾ ਵਿਚ ਸੇਵਾ ਕਰ ਰਹੀ ਹੈ। ਡੇਰੇ ਵਿਚ ਜਦ ਵੀ ਸਤਿਸੰਗ ਹੁੰਦਾ ਤਾਂ ਉਹ ਲੱਖਾਂ ਦੀ ਸੰਗਤ ਨੂੰ ਵਿਵਸਥਾ ਬਣਾਈ ਰੱਖਣ ਲਈ ਮਾਈਕ 'ਤੇ ਬੋਲਦੀ ਸੀ। ਸਾਰੇ ਜਣੇ ਉਸ ਨੂੰ ਮਾਸੀ ਕਹਿ ਕੇ ਬੁਲਾਉਂਦੇ ਸਨ। ਡੇਰਾ ਮੁਖੀ 'ਤੇ ਲੱਗੇ ਦੋਸ਼ਾਂ ਕਾਰਨ ਸਾਰੇ ਦੁਖੀ ਸਨ। 17 ਅਗਸਤ ਨੂੰ ਹਨੀਪ੍ਰੀਤ ਇੰਸਾਂ ਦਾ ਸੰਦੇਸ਼ ਲੈ ਕੇ ਇੱਕ ਸੇਵਾਦਾਰ ਰਾਕੇਸ਼ ਕੁਮਾਰ ਲੰਗਰ ਭਵਨ ਆਇਆ ਅਤੇ ਉਸ ਨੂੰ ਕਿਹਾ ਕਿ ਹਨੀਪ੍ਰੀਤ ਨੇ ਤੁਹਾਨੂੰ ਬੁਲਾਇਆ ਹੈ। ਉਥੇ ਪਹੁੰਚ ਕੇ ਹਨੀਪ੍ਰੀਤ ਨੇ ਕਿਹਾ ਕਿ ਪਾਪਾ ਨੂੰ ਸਰਕਾਰ ਫਸਾਉਣ 'ਤੇ ਤੁਲੀ ਹੋਈ ਹੈ। ਸਾਰੀ ਸੰਗਤ ਤੱਕ ਇਹ ਸੰਦੇਸ਼ ਪਹੁੰਚਾਓ। ਉਨ੍ਹਾਂ ਕਿਹਾ ਕਿ ਜੇਕਰ ਡੇਰਾ ਮੁਖੀ ਖ਼ਿਲਾਫ਼ ਫ਼ੈਸਲਾ ਆਉਂਦਾ ਹੈ ਤਾਂ ਚੁੱਪ ਨਹੀਂ ਬੈਠਣਾ, ਅਪਣੇ ਗੁਰੂ ਦੇ ਲਈ ਚਾਹੇ ਜਾਨ ਵੀ ਕਿਉਂ ਨਾ ਦੇਣੀ ਪਵੇ। 

ਹੋਰ ਖਬਰਾਂ »