ਚੰਡੀਗੜ੍ਹ, 14 ਮਾਰਚ (ਹ.ਬ.) : ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਪਰਮਜੀਤ ਸਿੰਘ ਭਿਓਰਾ ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ਦੀ 93 ਸਾਲਾ ਬਿਮਾਰ ਮਾਂ ਨੂੰ ਘਰ ਜਾ ਕੇ ਮਿਲਣ ਦੀ ਆਗਿਆ ਸਬੰਧੀ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ  ਨੇ ਮਾਂ ਨੂੰ ਹੀ ਜੇਲ੍ਹ ਵਿਚ ਭਿਓਰਾ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਸੀ। ਲੇਕਿਨ ਮਾਂ ਦੀ ਸਿਹਤ ਠੀਕ ਨਹੀਂ ਹੋਣ ਕਾਰਨ ਭਿਓਰਾ ਨੇ ਪੁਲਿਸ ਹਿਰਾਸਤ ਵਿਚ ਹੀ ਅਪਣੀ ਮਾਂ ਨੂੰ ਉਨ੍ਹਾਂ ਕੋਲ ਜਾ ਕੇ ਮਿਲਣ ਦੀ ਆਗਿਆ ਮੰਗੀ ਸੀ। ਹਾਈ ਕੋਰਟ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਿਓਰਾ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਦਾਇਰ  ਪਟੀਸ਼ਨ ਖਾਰਜ ਕਰ ਦਿੱਤੀ ਹੈ।  ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਭਿਓਰਾ ਨੇ ਅਪਣੀ ਮਾਂ ਨੂੰ ਮਿਲਣ ਦੇ ਲਈ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਬੀਤੇ ਮਹੀਨੇ ਭਿਓਰਾ ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਜੇਲ੍ਹ ਵਿਚ ਉਸ ਨੂੰ ਮਾਂ ਨਾਲ ਮਿਲਣ ਦੀ ਆਗਿਆ ਦਿੱਤੀ ਸੀ। ਇਸ ਦੇ ਲਈ ਪੰਜਾਬ ਦੇ ਡੀਜੀਪੀ ਸਮੇਤ ਸੀਬੀਆਈ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਮੁਲਾਕਾਤ ਦੇ ਲਈ ਸਾਰੀ ਸਹੂਲਤਾਂ ਦਿੱਤੇ ਜਾਣ ਦੇ ਆਦੇਸ਼ ਦਿੱਤੇ ਸਨ।

ਹੋਰ ਖਬਰਾਂ »