ਨਵੀਂ ਦਿੱਲੀ, 14 ਮਾਰਚ (ਹ.ਬ.) : ਰਾਜ ਨੇਤਾਵਾਂ ਦੀ ਲੋਕਪ੍ਰਿਯਤਾ ਦਾ ਇੱਕ ਆਧਾਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫਾਲੋਇੰਗ ਨੂੰ ਵੀ ਮੰਨਿਆ ਜਾਣ ਲੱਗਾ ਹੈ। ਟਵਿਟਰ ਵੀ ਇਸ ਮਾਮਲੇ ਵਿਚ ਕਾਫੀ ਅਹਿਮ ਹੈ ਲੇਕਿਨ ਇਸ ਪਲੇਟਫਾਰਮ 'ਤੇ ਮੌਜੂਦ ਨੇਤਾਵਾਂ ਦੇ ਤਮਾਮ ਫਾਲੋਅਰਸ ਦੇ ਫੇਕ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ। ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਜਿਹੇ ਦਿੱਗਜ ਨੇਤਾਵਾਂ ਦੇ 60 ਫ਼ੀਸਦੀ ਤੋਂ ਜ਼ਿਆਦਾ ਫਾਲੋਅਰ ਫੇਕ ਹਨ। ਅਖ਼ਬਾਰ ਟਾਈਮਸ ਆਫ਼ ਇੰਡੀਆ ਮੁਤਾਬਕ  ਪਤਾ ਲਗਾਇਆ ਕਿ ਦੇਸ਼ ਦੇ ਸੀਨੀਅਰ ਨੇਤਾਵਾਂ ਦੇ ਕਿੰਨੇ ਟਵਿਟਰ ਫਾਲੋਅਰ ਫੇਕ ਹਨ।
ਕਈ ਮਹੀਨੇ ਪਹਿਲਾਂ ਆਡਿਟ ਕੀਤੇ ਗਏ ਅਕਾਊਂਟਸ ਵਿਚ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ। ਕਾਂਗਰਸ ਪ੍ਰਧਾਨ ਰਾਹੁਲ  ਗਾਂਧੀ ਦੇ 61 ਲੱਖ 15 ਹਜ਼ਾਰ ਫਾਲੋਅਰ ਹਨ ਜਿਨ੍ਹਾਂ ਵਿਚੋਂ 69 ਫ਼ੀਸਦੀ ਫੇਕ ਹਨ। 1 ਕਰੋੜ ਤੋਂ ਜ਼ਿਆਦਾ ਫਾਲੋਅਰਸ ਵਾਲੇ ਅਮਿਤ ਸ਼ਾਹ ਦੇ 67 ਫ਼ੀਸਦੀ ਫਾਲੇਅਰਸ ਫੇਕ ਹਨ। ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿਣ ਵਾਲੇ ਕਾਂਗਰਸੀ ਲੀਡਰ ਸ਼ਸ਼ੀ ਥਰੂਰ ਦੇ ਵੀ 62 ਫ਼ੀਸਦੀ ਫਾਲੋਅਰ ਫੇਕ ਹਨ। 
ਫੇਕ ਫਾਲੋਅਰਸ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਵਿਚ 61 ਫ਼ੀਸਦੀ ਦੇ ਨਾਲ ਚੌਥੇ ਸਥਾਨ 'ਤੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੀ ਅੱਧੇ ਤੋਂ ਜ਼ਿਆਦਾ ਫਾਲੋਅਰਸ ਫੇਕ ਹਨ। ਸਿਆਸਤ ਵਿਚ ਨਵੀਂ ਐਂਟਰੀ ਕਰਨ ਵਾਲੇ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੇ 26 ਫ਼ੀਸਦੀ ਟਵਿਟਰ ਫਾਲੋਅਰਸ ਫੇਕ ਹਨ।

ਹੋਰ ਖਬਰਾਂ »