ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ

ਧੂਰੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗਾਇਕ ਤੇ ਗੀਤਕਾਰ ਕਰਮਜੀਤ ਧੂਰੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪੰਜਾਬ ਦੇ ਮਸ਼ਹੂਰ ਗਾਇਕ ਮਿੰਟੂ ਧੂਰੀ ਦੇ ਪਿਤਾ ਕਰਮਜੀਤ ਧੂਰੀ ਨੇ ਪੰਜਾਬੀਆਂ ਦੀ ਝੋਲੀ ਅਨੇਕਾਂ ਗੀਤ ਪਾਏ ਹਨ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਈ ਅਨੁਸਾਰ ਗਾਇਕ ਅਤੇ ਗੀਤਕਾਰ ਕਰਮਜੀਤ ਧੂਰੀ ਦੀ ਮਲੇਰਕੋਟਲਾ ਨੇੜੇ ਬਾਗੜੀਆਂ ਨਜ਼ਦੀਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਨਿੱਜੀ ਰਿਸ਼ਤੇਦਾਰ ਨੇ ਦਿੱਤੀ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਕਰਮਜੀਤ ਆਪਣੇ ਇਕ ਸਾਥੀ ਨਾਲ ਐਕਟਿਵਾ ਸਕੂਟੀ ਰਾਹੀਂ ਧੂਰੀ ਤੋਂ ਬਾਗੜੀਆਂ ਜਾ ਰਹੇ ਸਨ ਤਾਂ ਅਚਾਨਕ ਪਿੱਛੋਂ ਦੀ ਇਕ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਸਾਥੀ ਜ਼ਖਮੀ ਹੋ ਗਿਆ।

ਜ਼ਿਕਰਯੋਗ ਹੈ ਕਿ ਕਰਮਜੀਤ ਧੂਰੀ ਨੇ 'ਮਿੱਤਰਾਂ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰਾਬਰ ਜਾਣੀ' ਤੇ 'ਠੱਗੀਆਂ ਕਿਉਂ ਮਾਰੇ ਬੰਦਿਆ' ਸਮੇਤ ਅਨੇਕਾਂ ਪੰਜਾਬੀ ਗੀਤ ਗਾਏ ਹਨ ਅਤੇ ਉਨ੍ਹਾਂ ਦਾ ਬੇਟਾ ਮਿੰਟੂ ਧੂਰੀ ਵੀ ਪੰਜਾਬ ਦਾ ਨਾਮਵਰ ਗਾਇਕ ਹੈ।

ਹੋਰ ਖਬਰਾਂ »