ਮਾਸਕੋ, 19 ਮਾਰਚ (ਹ.ਬ.) : ਰੂਸ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਵਲਾਦੀਮਿਰ ਪੁਤਿਨ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਵਲਾਦੀਮਿਰ ਪੁਤਿਨ ਨੂੰ 75 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਇਸ ਜਿੱਤ ਦੇ ਨਾਲ ਪੁਤਿਨ ਲਗਾਤਾਰ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ। ਪੁਤਿਨ ਦੇ ਖ਼ਿਲਾਫ਼ ਚੋਣ ਲੜ ਰਹੇ ਉਨ੍ਹਾਂ ਦੇ ਮੁੱਖ ਵਿਰੋਧੀ ਧਿਰ ਦੇ ਨੇਤਾ ਨਵਲਨੀ ਸਿਰਫ 24 ਫ਼ੀਸਦੀ ਵੋਟਾਂ ਹਾਸਲ ਕਰ ਸਕੇ। ਦੱਸ ਦੇਈਏ ਕਿ ਰੂਸ ਦੇ ਰਾਸ਼ਟਰਪਤੀ ਚੋਣ ਵਿਚ ਕੁੱਲ 8 ਉਮੀਦਵਾਰ ਸੀ ਲੇਕਿਨ ਕੋਈ ਵੀ ਉਮੀਦਵਾਰ ਪੁਤਿਨ ਦੇ ਲਈ ਕੋਈ ਵੀ ਚੁਣੌਤੀ ਪੇਸ਼ ਨਹੀਂ ਕਰ ਸਕਿਆ। 
ਜਿੱਤ ਤੋਂ ਬਾਅਦ ਵਿਰੋਧੀ ਧਿਰ ਨੇ ਚੋਣਾਂ ਵਿਚ ਗੜਬੜੀ ਦਾ ਦੋਸ਼ ਲਗਾਇਆ ਹੈ। ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਪੁਤਿਨ ਨੇ ਇਹ ਚੋਣ ਗੜਬੜੀ ਕਰਕੇ ਜਿੱਤੀ ਹੈ। ਨਾਲ ਹੀ ਵਿਰੋਧੀ ਧਿਰ ਨੇ ਜਾਂਚ ਦੀ ਮੰਗ ਵੀ ਕੀਤੀ ਹੈ। 
ਰੂਸ ਦੇ ਨੇਤਾ ਵੀਟੀਐਸਆਈਓਐਮ ਨੇ ਕਿਹਾ ਕਿ ਵੋਟ ਦੇਣ ਵਾਲੇ 37 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੇ Îਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਦਿੱਤੀ। ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਪੁਤਿਨ ਨੂੰ ਵੋਟ ਦਿੱਤੀ। ਉਨ੍ਹਾਂ ਨੇ ਸੋਵੀਅਤ ਸੰਘ ਦੇ ਵਿਘਟਨ ਤੋਂ ਬਾਅਦ ਦੀ ਸਥਿਤੀ ਵਿਚੋਂ ਦੇਸ਼ ਨੂੰ ਕੱਢਣ ਨੂੰ ਲੈ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਕਈ ਮਤਦਾਨ ਕੇਂਦਰਾਂ 'ਤੇ ਤਿਉਹਾਰਾਂ ਜਿਹਾ ਮਾਹੌਲ ਸੀ।
ਹਾਲਾਂਕਿ ਚੋਣ ਸਰਵੇਖਣ ਨੇ ਪਹਿਲਾਂ ਹੀ ਪੁਤਿਨ ਦੀ ਜਿੱਤ ਦੀ ਭਵਿੱਖਬਾਣੀ ਕਰ ਦਿੱਤੀ ਸੀ। ਰੂਸ ਦੇ ਮੀਡੀਆ ਚੈਨਲਾਂ ਦੇ ਚੋਣ ਸਰਵੇਖਣ ਮੁਤਾਬਕ ਵਲਾਦੀਮਿਰ ਪੁਤਿਨ 739 ਫ਼ੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਜਤਾਈ ਸੀ। ਚੋਣ ਸਰਵੇਖਣ ਵਿਚ ਦੂਜੇ ਨੰਬਰ 'ਤੇ ਕਮਿਊਨਿਸਟ ਉਮੀਦਦਵਾਰ ਪਾਵੇਲ ਨੂੰ 11.2 ਫ਼ੀਸਦੀ ਵੋਟਾਂ ਮਿਲਦੀਆਂ ਦਿਖ ਰਹੀਆਂ ਸਨ।
ਦੱਸ ਦੇਈਏ ਕਿ ਵਲਾਦੀਮਿਰ ਪੁਤਿਨ ਸਾਲ 2000 ਵਿਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ ਸੀ। ਉਸ ਦੇ ਬਾਅਦ ਤੋਂ ਲਗਾਤਾਰ ਚੋਣ ਜਿੱਤ ਰਹੇ ਹਨ। ਪੁਤਿਨ ਲਗਾਤਾਰ 18 ਸਾਲਾਂ ਤੋਂ ਰੂਸ ਦੇ ਰਾਸ਼ਟਰਪਤੀ ਅਹੁਦੇ 'ਤੇ ਬੈਠੇ ਹਨ। ਹਾਲਾਂਕਿ ਰੂਸ ਦੇ ਸੰਵਿਧਾਨ ਮੁਤਾਬਕ ਕੋਈ ਵੀ ਸ਼ਖਸ ਦੋ ਵਾਰ ਤੋਂ ਜ਼ਿਆਦਾ ਵਾਰ ਰਾਸ਼ਟਰਪਤੀ ਨਹੀਂ ਚੁਣਿਆ ਜਾ ਸਕਦਾ ਲੇਕਿਨ ਪੁਤਿਨ ਨੇ ਸੰਵਿਧਾਨ ਵਿਚ ਸੋਧ ਕਰ ਲਿਆ।

ਹੋਰ ਖਬਰਾਂ »