ਲੰਡਨ, 19 ਮਾਰਚ (ਹ.ਬ.) : ਸਾਬਕਾ ਰੂਸੀ ਜਾਸੂਸ ਨੂੰ ਬਰਤਾਨੀਆ ਵਿਚ ਜ਼ਹਿਰ ਦਿੱਤੇ ਜਾਣ ਦੇ ਮਾਮਲੇ 'ਤੇ ਦੋਵੇਂ ਦੇਸ਼ਾਂ (ਰੂਸ ਅਤੇ ਬਰਤਾਨੀਆ) ਦੇ ਵਿਚ  ਕੂਟਨੀਤਕ ਤਣਾਅ ਦੇ ਵਿਚ ਸੰਭਾਵਤ ਰੂਸੀ ਹਮਲੇ ਦੇ ਖ਼ਤਰੇ ਦੇ ਤਹਿਤ ਬਰਤਾਨੀਆ ਦੇ ਬੈਂਕਾਂ, ਊਰਜਾ ਅਤੇ ਜਲ ਕੰਪਨੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਰੂਸ ਦੁਆਰਾ ਬਰਤਾਨੀਆ ਦੀ ਮਹੱਤਵਪੂਰਣ ਰਾਸ਼ਟਰੀ ਅਵਸਰੰਚਨਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਖ਼ਤਰਾ ਅਜਿਹੇ ਸਮੇਂ ਆਇਆ ਹੈ ਜਦ ਯੂਰਪੀ ਸੰਘ ਵਿਚ ਰੂਸੀ ਕੂਟਨੀਤਕ ਵਲਾਦੀਮਿਰ ਚਿਕੋਵ ਨੇ ਕਿਹਾ ਕਿ ਸਰਗੇਈ ਅਤੇ ਉਨ੍ਹਾਂ ਦੀ ਬੇਟੀ ਯੂਲੀਆ 'ਤੇ ਹੋਏ ਹਮਲੇ ਵਿਚ ਇਸਤੇਮਾਲ ਕੀਤਾ ਗਿਆ ਨਰਵ ਏਜੰਟ ਬਰਤਾਨੀਆ ਦੀ Îਇੱਕ ਪ੍ਰਯੋਗਸਾਲਾ ਦੁਆਰਾ ਉਪਲਬਧ ਕਰਵਾਇਆ ਗਿਆ ਹੋ ਸਕਦਾ ਹੈ। ਚਿਕੋਵ ਦੀ ਇਸ ਟਿੱਪਣੀ ਤੋਂ ਪਹਿਲਾਂ ਰੂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਇਸ ਘਟਨਾ ਦੇ ਲਈ ਬਰਤਾਨੀਆ 'ਤੇ  ਦੋਸ਼ ਲਗਾਇਆ ਸੀ। ਉਨ੍ਹਾ ਕਿਹਾ ਕਿ ਚੇਕ ਗਣਰਾਜ, ਸਲੋਵਾਕੀਆ, ਸਵੀਡਨ ਅਤੇ ਸੰਭਵਤ ਅਮਰੀਕਾ ਦੇ ਨਾਲ ਹੀ ਬਰਤਾਨੀਆ ਦੇ ਨਰਵ ਏਜੰਟ ਦਾ ਸਰੋਤ ਹੋਣ ਦੀ ਸੰਭਾਵਨਾ ਹੈ। ਇਸ ਵਿਚ ਬਰਤਾਨੀਆ ਦੀ ਖੁਫ਼ੀਆ ਅਤੇ ਸੁਰੱਖਿਆ ਸੇਵਾਵਾਂ ਦੀ ਵਿਸ਼ੇਸ਼ ਸ਼ਾਖਾ ਦੇ ਅਧਿਕਾਰੀ ਬਰਤਾਨੀਆ ਵਿਚ ਰਹਿ ਰਹੇ ਇੱਕ ਹੋਰ ਰੂਸੀ ਵਿਰੋਧੀ ਨੂੰ ਮਿਲ ਰਹੀ ਧਮਕੀਆਂ ਦੀ ਜਾਂਚ ਕਰ ਰਹੇ ਹਨ, ਜਿਨ੍ਹਾਂ ਧਮਕੀ ਭਰੇ ਈਮੇਲ ਭੇਜੇ ਜਾ ਰਹੇ ਹਨ।

ਹੋਰ ਖਬਰਾਂ »