ਕੋਲੰਬੋ, 19 ਮਾਰਚ (ਹ.ਬ.) : ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਦੇਸ਼ ਭਰ ਵਿਚ ਲਾਗੂ ਐਮਰਜੈਂਸੀ ਨੂੰ ਖਤਮ ਕਰਨ ਦੇ ਲਈ ਨੋਟੀਫਿਕੇਸ਼ਨ 'ਤੇ ਹਸਤਾਖਰ ਕਰ ਦਿੱਤੇ ਹਨ। ਬੀਤੇ ਛੇ ਮਾਰਚ ਨੂੰ ਕੈਂਡੀ ਜ਼ਿਲ੍ਹੇ ਵਿਚ ਫਿਰਕੂ ਦੰਗੇ ਤੋਂ ਬਾਅਦ ਪੂਰੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ।
ਸਿਰੀਸੇਨਾ ਦੇ ਸਕੱਤਰ ਫਰਾਂਨਡੋ ਨੇ ਸ਼ਿੰਹੁਆ ਏਜੰਸੀ ਨਾਲ ਗੱਲਬਾਤ ਵਿਚ ਕਿਹਾ ਕਿ ਭਾਰਤ ਅਤੇ ਜਾਪਾਨ ਦੌਰੇ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੇ ਨੋਟੀਫਿਕੇਸ਼ਨ 'ਤੇ ਹਸਤਾਖਰ ਕੀਤੇ। ਸਿਰੀਸੇਨਾ ਨੇ ਟਵੀਟ ਕਰਕੇ ਵੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਉਨ੍ਹਾਂ ਐਮਰਜੈਂਸੀ ਹਟਾਉਣ ਦਾ ਨਿਰਦੇਸ਼ ਦੇ ਦਿੱਤਾ ਹੈ। 
ਗੌਰਤਲਬ ਹੈ ਕਿ ਸ੍ਰੀਲੰਕਾ ਵਿਚ ਸਰਕਾਰੀ ਸੁਰੱਖਿਆ ਬਲਾਂ ਅਤੇ  ਤਮਿਲ ਟਾਈਗਰ ਦੇ ਵਿਦਰੋਹੀਆਂ ਦੇ ਵਿਚ ਗ੍ਰਹਿ ਯੁੱਧ ਖਤਮ ਹੋਣ ਦੇ 30 ਸਾਲ ਬਾਅਦ ਦੇਸ਼ ਵਿਚ ਪਹਿਲੀ ਵਾਰ ਐਮਰਜੈਂਸੀ ਲਗਾਈ ਗਈ ਸੀ।  ਇਸ ਮਹੀਨੇ ਦੇ ਸ਼ੁਰੂ ਵਿਚ ਕੈਂਡੀ ਜ਼ਿਲ੍ਹੇ ਵਿਚ ਬੌਧੀ ਅਤੇ ਮੁਸਲਿਮ ਭਾਈਚਾਰੇ ਦੇ ਵਿਚ ਫਿਰਕੂ ਦੰਗੇ ਭੜਕ ਗਏ ਸੀ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਿਚ 20 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸੀ ਅਤੇ ਸੈਂਕੜੇ ਦੀ ਗਿਣਤੀ ਵਿਚ ਦੁਕਾਨਾਂ, ਘਰਾਂ, ਮੰਦਰਾਂ ਨੂੰ  ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। 
ਹਿੰਸਾ ਨੂੰ ਲੈ ਕੇ 200 ਤੋਂ ਜ਼ਿਆਦਾ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ ਸੀ। ਕਾਨੂਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਅਜੇ ਵੀ ਦੇਸ਼ ਭਰ ਵਿਚ  ਖ਼ਾਸ ਤੌਰ 'ਤੇ ਕੈਂਡੀ ਵਿਚ ਸੁਰੱਖਿਆ ਦੇ ਕੜੇ ਬੰਦੋਬਸਤ ਹਨ। ਜਦ ਕਿ ਤਿੰਨ ਸੇਵਾ ਮੁਕਤ ਜੱਜਾਂ ਦੀ ਟੀਮ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ  ਆਖਰ ਕੈਂਡੀ ਵਿਚ ਦੰਗੇ ਭੜਕਣ ਦੇ ਪਿੱਛੇ ਵਜ੍ਹਾ ਕੀ ਰਹੀ। 

ਹੋਰ ਖਬਰਾਂ »