ਪੇਸ਼ਾਵਰ, 19 ਮਾਰਚ (ਹ.ਬ.) : ਅਫ਼ਗਾਨਿਸਤਾਨ ਬਾਰਡਰ ਨਾਲ ਲੱਗਦੇ ਪਾਕਿਸਤਾਨ ਦੇ ਆਦਿਵਾਸੀ ਇਲਾਕੇ ਵਿਚ ਅੱਤਵਾਦੀਆਂ ਦੇ ਇੱਕ ਗਰੁੱਪ ਨੇ ਪੋਲੀਓ ਟੀਮ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਟੀਮ ਦੇ 3 ਮੈਂਬਰਾਂ ਨੂੰ ਵੀ ਬੰਧਕ ਬਣਾ ਲਿਆ ਹੈ। ਅੱਤਵਾਦੀਆਂ ਦੇ ਪੂਰੇ ਗਰੁੱਪ ਨੇ ਪੋਲੀਓ ਟੀਮ  ਦੇ ਸੱਤ ਮੈਂਬਰਾਂ 'ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪੋਲੀਓ ਟੀਮ 'ਤੇ ਹਮਲਾ ਹੋਇਆ ਸੀ।  ਪਾਕਿਸਤਾਨੀ ਅਖ਼ਬਾਰ ਮੁਤਾਬਕ ਮਰਨ ਵਾਲੇ ਦੋ ਪੁਲਿਸ ਕਰਮੀ ਵੀ ਸ਼ਾਮਲ ਹਨ ਅਤੇ ਤਿੰਨ ਲੋਕਾਂ ਨੂੰ ਵੀ ਬੰਧਕ ਬਣਾ ਲਿਆ ਗਿਆ ਹੈ। ਦੋ ਮੈਂਬਰ ਅੱਤਵਾਦੀਆਂ ਦੇ ਚੁੰਗਲ ਤੋਂ ਬਚ Îਨਿਕਲੇ। ਇਨ੍ਹਾਂ ਲੋਕਾਂ ਨੇ ਘਲਾਨਈ ਵਿਚ ਅਪਣੇ ਹੈਡਕੁਆਰਟਰ ਪਹੁੰਚ ਕੇ ਹਮਲੇ ਦੀ ਜਾਣਕਾਰੀ ਦਿੱਤੀ। ਪਾਕਿਸਤਾਨ ਵਿਚ ਕਰਾਚੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਪੋਲੀਓ ਕਰਮੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Îਇਹ ਲੋਕ ਕਈ ਵਾਰ ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਆਉਂਦੇ ਰਹੇ ਹਨ। ਕਈ ਕੱਟੜਪੰਥੀ ਸਮੂਹਾਂ ਨੇ ਅਫ਼ਵਾਹਾਂ ਫੈਲਾਈਆਂ ਸਨ ਕਿ ਟੀਕਾਕਰਣ ਅਭਿਆਨ ਦੇ ਜ਼ਰੀਏ ਜਾਸੂਸੀ ਕੀਤੀ ਜਾ ਰਹੀ ਹੈ। ਪਾਕਿਸਤਾਨ ਅਜੇ ਵੀ ਬਹੁਤ ਘੱਟ ਦੇਸ਼ਾਂ ਵਿਚ ਹੈ ਜਿਸ ਨੂੰ ਅਜੇ ਵੀ ਪੋਲੀਓ ਮੁਕਤ ਦੇਸ਼ ਐਲਾਨ ਨਹੀਂ ਕੀਤਾ ਗਿਆ ਹੈ। 

ਹੋਰ ਖਬਰਾਂ »