ਲੰਡਨ, 19 ਮਾਰਚ (ਹ.ਬ.) : ਬਰਤਾਨੀਆ 'ਚ ਰਹਿ ਰਹੇ ਲੋਕਾਂ ਨੂੰ ਇਕ ਵਾਰ ਮੁੜ ਬਰਫ਼ੀਨੇ ਤੂਫਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ-ਪੱਛਮੀ ਇੰਗਲੈਂਡ ਵਿਚ ਹੁਣ ਤੱਕ 12 ਇੰਚ ਤੱਕ ਬਰਫ਼ਬਾਰੀ ਹੋ ਗਈ ਹੈ। ਇੱਥੇ ਤਾਪਮਾਨ ਮਾਈਨਸ 8 ਡਿਗਰੀ ਸੈਲਸੀਅਸ ਤੋਂ ਵੀ ਘੱਟ ਹੋ ਸਕਦਾ ਹੈ। ਮੌਸਮ ਵਿਭਾਗ ਨੇ ਚੌਕਸ ਕੀਤਾ ਹੈ ਕਿ ਲੋਕਾਂ ਨੂੰ ਅਜੇ ਹੋਰ ਗੰਭੀਰ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ। ਬਰਫ਼ਬਾਰੀ ਕਾਰਨ ਹੀਥਰੋ ਕੌਮਾਂਤਰੀ ਹਵਾਈ ਅੱਡੇ 'ਤੇ 140 ਤੋਂ ਜ਼ਿਆਦਾ ਉਡਾਣਾਂ ਰੱਦ ਹੋ ਗਈਆਂ। ਇਸ ਨਾਲ ਕਰੀਬ ਦਸ ਹਜ਼ਾਰ ਯਾਤਰੀ ਪ੍ਰਭਾਵਤ ਹੋ ਗਏ। ਰਨਵੇ 'ਤੇ ਵੀ ਬਰਫ਼ ਜਮ ਗਈ, ਜਿਸ ਨੂੰ ਹਟਾਉਣ ਦੇ ਲਈ ਸਟਾਫ਼ ਕਰਮੀਆਂ ਨੂੰ  ਕਾਫੀ ਦੇਰ ਜੱਦੋ ਜਹਿਦ ਕਰਨੀ ਪੈ ਰਹੀ ਹੈ। ਯਾਰਕਸ਼ਾਇਰ ਤੋਂ ਲੈ ਕੇ ਫਾਰਚਯੂੰਸਵੇਲ ਵਿਚ ਘਰਾਂ ਦੀ ਛੱਤਾਂ 'ਤੇ ਬਰਫ਼ ਜਮ ਗਈ। ਭਿਆਨਕ ਬਰਫ਼ਬਾਰੀ ਦੇ ਚਲਦਿਆਂ ਕਈ ਵਾਹਨ ਹਾਦਸਾਗ੍ਰਸਤ ਹੋ ਗਏ। ਲੋਕਾਂ ਨੂੰ ਬੇਹੱਦ ਜ਼ਰੂਰੀ ਹੋਣ 'ਤੇ ਹੀ ਘਰਾਂ ਤੋਂ ਬਾਹਰ Îਨਿਕਲਣ ਦੀ ਸਲਾਹ ਦਿੱਤੀ ਗਈ ਹੈ। 

ਹੋਰ ਖਬਰਾਂ »