ਮਿਸੀਸਾਗਾ, 22ਮਾਰਚ (ਹਮਦਰਦ ਨਿਊਜ਼ ਸਰਵਿਸ) : ਮਿਸੀਸਾਗਾ ਦੇ ਬੱਸ ਅੱਡੇ 'ਤੇ ਔਟਿਜ਼ਮ ਪੀੜਤ ਵਿਅਕਤੀ ਦੀ ਕੁੱਟ-ਮਾਰ ਕਰਨ ਕਰਨ ਵਾਲੇ ਤਿੰਨ ਸ਼ੱਕੀਆਂ 'ਚੋਂ ਪੁਲਿਸ ਨੇ ਦੋ ਦੀ ਪਛਾਣ ਜਨਤਕ ਕਰ ਦਿੱਤੀ ਹੈ। ਪੁਲਿਸ ਨੇ ਸਰੀ ਦੇ ਰਣਜੋਤ ਸਿੰਘ ਧਾਮੀ ਦੀ ਪਛਾਣ ਤਾਂ ਕੱਲ• ਹੀ ਜਨਤਕ ਕਰ ਦਿੱਤੀ ਸੀ ਤੇ ਹੁਣ ਦੂਜੇ ਸ਼ੱਕੀ ਦੀ ਪਛਾਣ ਵੀ ਜਨਤਕ ਕਰ ਦਿੱਤੀ ਹੈ ਜੋ 21 ਸਾਲਾਂ ਦਾ ਪਰਮਵੀਰ ਸਿੰਘ ਚਾਹਲ ਨਾਂਅ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਇਹ ਦੋਵੇਂ ਪੰਜਾਬੀ ਮੂਲ ਦੇ ਨੌਜਵਾਨ ਹਨ। ਇਨ•ਾਂ ਵਿਰੁੱਧ ਕੈਨੇਡਾ ਪੱਧਰ 'ਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਤੀਜੇ ਸ਼ੱਕੀ ਦੀ ਘਟਨਾ 'ਚ ਸ਼ਾਮਲ ਹੋਣ ਦੇ ਬਾਵਜੂਦ ਅਜੇ ਤੱਕ ਪਛਾਣ ਨਹੀਂ ਹੋ ਸਕੀ ਪਰ ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਜੈਸਨ ਨਾਂਅ ਦਾ ਨੌਜਵਾਨ ਹੋਵੇ।  ਅਜਿਹੇ 'ਚ ਮੁਲਜ਼ਮ ਰਣਜੋਤ ਸਿੰਘ ਧਾਮੀ ਦੇ ਵਕੀਲ ਦਾ ਬਿਆਨ ਸਾਹਮਣੇ ਆਇਆ ਹੈ। ਧਾਮੀ ਦੇ ਵਕੀਲ ਨੇ ਕਿਹਾ ਕਿ ਉਨ•ਾਂ ਦਾ ਮੁਵੱਕਿਲ ਬੇਕਸੂਰ ਹੈ, ਜਿਸ ਵਿਰੁੱਧ ਪੁਲਿਸ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੋਇਆ ਹੈ।

ਹੋਰ ਖਬਰਾਂ »