ਚੰਡੀਗੜ੍ਹ, 6 ਅਪ੍ਰੈਲ (ਹ.ਬ.) : ਇਕ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਪ੍ਰੋਟੀਨ ਨਾਲ ਭਰਪੂਰ ਰੈੱਡ ਮੀਟ ਖਾਣ ਨਾਲ ਦਿਲ ਦੇ ਰੋਗ ਦਾ ਖ਼ਤਰਾ ਵਧ ਸਕਦਾ ਹੈ। ਜਦ ਕਿ ਬਦਾਮ, ਅਖਰੋਟ, ਮੂੰਗਫਲੀ ਤੇ ਬੀਜ ਦਾ ਪ੍ਰੋਟੀਨ ਦਿਲ ਲਈ ਫਾਇਦੇਮੰਦ ਹੋ ਸਕਦਾ ਹੈ। ਇਹ ਨਤੀਜਾ ਕਰੀਬ 80 ਹਜ਼ਾਰ ਲੋਕਾਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ। ਅਧਿਐਨ ਮੁਤਾਬਕ ਜ਼ਿਆਦਾ ਮਾਤਰਾ ਵਿਚ ਮੀਟ ਪ੍ਰੋਟੀਨ ਦਾ ਸੇਵਨ ਕਰਨ ਵਾਲਿਆਂ ਵਿਚ ਦਿਲ ਦੇ ਰੋਗ ਦਾ ਖ਼ਤਰਾ 60 ਫ਼ੀਸਦੀ ਜ਼ਿਆਦਾ ਪਾਇਆ ਗਿਆ। ਜਦ ਕਿ ਪ੍ਰੋਟੀਨ ਨਾਲ ਭਰਪੂਰ ਬਦਾਮ, ਅਖਰੋਟ, ਮੂੰਗਫਲੀ ਜਿਹੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਵਿਚ ਇਸ ਬਿਮਾਰੀ ਦੇ ਜ਼ੋਖਮ ਵਿਚ 40 ਫ਼ੀਸਦੀ ਤੱਕ ਦੀ ਕਮੀ ਪਾਈ ਗਈ। ਅਮਰੀਕਾ ਦੀ ਲੋਮਾ ਲਿੰਡਾ ਯੂਨੀਵਰਸਿਟੀ ਦੇ ਸ਼ੋਧਕਰਤਾ ਗੈਰੀ ਫਰੇਜ਼ਰ ਨੇ ਕਿਹਾ ਕਿ ਇਨ੍ਹਾਂ ਖੁਰਾਕੀ ਪਦਾਰਥਾਂ ਦੇ ਪ੍ਰਭਾਵ ਦਾ ਇਹ ਨਵਾਂ ਸਬੂਤ ਸਾਹਮਣੇ ਆਇਆ ਹੈ।

ਹੋਰ ਖਬਰਾਂ »