ਸਲਮਾਨ ਦੀ ਜ਼ਮਾਨਤ 'ਤੇ ਕੱਲ• ਹੋਵੇਗਾ ਫੈਸਲਾ

ਜੋਧਪੁਰ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕਾਲਾ ਹਿਰਨ ਸ਼ਿਕਾਰ ਮਾਮਲੇ 'ਚ 5 ਸਾਲ ਦੀ ਸਜ਼ਾਯਾਫਤਾ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਅੱਜ ਦੀ ਰਾਤ ਵੀ ਜੋਧਪੁਰ ਦੀ ਸੈਂਟਰਲ ਜੇਲ• 'ਚ ਗੁਜ਼ਾਰਨੀ ਪਏਗੀ। ਸਾਰੀਆਂ ਤਿਆਰੀਆਂ-ਦਲੀਲਾਂ ਮਗਰੋਂ ਵੀ ਸਲਮਾਨ ਦੇ ਵਕੀਲ ਉਨ•ਾਂ ਨੂੰ ਜੋਧਪੁਰ ਸੈਸ਼ਨ ਕੋਰਟ ਤੋਂ ਸ਼ੁੱਕਰਵਾਰ ਨੂੰ ਵੀ ਜ਼ਮਾਨਤ ਦਿਵਾਉਣ 'ਚ ਅਸਫ਼ਲ ਰਹੇ। ਲਗਭਗ ਡੇਢ ਘੰਟੇ ਤੱਕ ਚੱਲੀ ਬਹਿਸ ਮਗਰੋਂ ਅਦਾਲਤ ਨੇ ਉਨ•ਾਂ ਦੀ ਜ਼ਮਾਨਤ 'ਤੇ ਫੈਸਲਾ ਸ਼ਨਿੱਚਰਵਾਰ ਸਵੇਰੇ ਤੱਕ ਲਈ ਸੁਰੱਖਿਅਤ ਰੱਖ ਲਿਆ। ਹੁਣ ਕੱਲ• 10:30 ਵਜੇ ਉਨ•ਾਂ ਦੀ ਸਜ਼ਾ 'ਤੇ ਸੁਣਵਾਈ ਹੋਵੇਗੀ। ਸਲਮਾਨ ਦੀ ਜ਼ਮਾਨਤ ਟਾਲਣ 'ਚ ਵਿਰੋਧੀ ਪੱਖ ਦੇ ਵਕੀਲਾਂ ਦੀ ਸੀਜੇਐਮ ਕੋਰਟ ਤੋਂ ਰਿਕਾਰਡ ਮੰਗਵਾਉਣ ਦੀ ਦਲੀਲ ਦਾ ਅਹਿਮ ਰੋਲ ਰਿਹਾ।

ਹੋਰ ਖਬਰਾਂ »