ਸਸਕੈਚੇਵਨ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸ਼ੁੱਕਰਵਾਰ ਸ਼ਾਮ ਜੂਨੀਅਰ ਆਈਸ ਹਾਕੀ ਟੀਮ ਦੀ ਬੱਸ ਦੁਰਘਟਨਾਗ੍ਰਸਤ ਹੋਣ ਨਾਲ 14 ਲੋਕਾਂ ਦੀ ਮੌਤ ਹੋ ਗਈ। ਸਸਕੈਚਵਨ ਸੂਬੇ ਦੇ ਟਿਸਡੇਲ ਦੇ ਉੱਤਰ 'ਚ ਹਾਈਵੇ 35 'ਤੇ ਇਹ ਬੱਸ ਟਰੱਕ ਨਾਲ ਟਕਰਾ ਗਈ। ਇਸ ਬੱਸ 'ਚ ਜੂਨੀਅਰ ਆਈਸ ਹਾਕੀ ਦੀ 'ਹਮਬਾਲਟ ਬ੍ਰਾਨਕੋਸ' ਟੀਮ ਦੇ ਮੈਂਬਰ ਸਵਾਰ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਦੱਸਿਆ ਕਿ ਬੱਸ 'ਚ 28 ਲੋਕ ਸਵਾਰ ਸੀ, ਜਿਸ 'ਚੋਂ ਡਰਾਈਵਰ ਸਣੇ 14 ਲੋਕਾਂ ਦੀ ਮੌਤ ਹੋ ਗਈ ਹੈ। ਬਾਕੀ 14 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ•ਾਂ 'ਚੋਂ ਤਿੰਨ ਦੀ ਸਥਿਤੀ ਗੰਭੀਰ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੁਰਘਟਨਾ 'ਤੇ ਦੁੱਖ ਜ਼ਾਹਰ ਕੀਤਾ।

ਹੋਰ ਖਬਰਾਂ »