ਚੌਥੇ ਦਿਨ ਸੋਨੇ ਦੀ ਹੈਟ੍ਰਿਕ

ਗੋਲਡ ਕੋਸਟ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਰਾਸ਼ਟਰ ਮੰਡਲ ਖੇਡਾਂ ਦੇ ਚੌਥੇ ਦਿਨ ਭਾਰਤ ਦੀ ਝੋਲੀ ਵਿੱਚ ਤਿੰਨ ਸੋਨ ਤਮਗੇ ਪਏ। ਇਸ ਨਾਲ ਭਾਰਤ ਨੂੰ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ ਸੱਤ ਸੋਨ ਤਮਗੇ ਮਿਲ ਚੁੱਕੇ ਹਨ। ਮਹਿਲਾ ਟੇਬਲ ਟੈਨਿਸ ਦੇ ਫਾਈਨਲ ਵਿੱਚ ਭਾਰਤ ਨੇ ਸਿੰਗਾਪੁਰ ਨੂੰ 3-1 ਨਾਲ ਮਾਤ ਦਿੱਤੀ। ਟੇਬਲ ਟੈਨਿਸ ਤੋਂ ਬਿਨਾ ਵੇਟਲਿਫਟਿੰਗ ਵਿੱਚ ਪੂਨਮ ਯਾਦਵ ਨੇ ਅਤੇ ਸ਼ੂਟਿੰਗ ਵਿੱਚ ਮਨੁ ਭਾਕਰ ਨੇ ਭਾਰਤ ਨੂੰ ਸੋਨ ਤਮਗੇ ਦਿਵਾਏ।

ਇਸ ਤੋਂ ਪਹਿਲਾਂ ਭਾਰਤ ਦੇ ਵੇਟਲਿਫਟਰ ਵਿਕਾਸ ਠਾਕੁਰ ਨੇ ਐਤਵਾਰ ਨੂੰ ਭਾਰਤ ਦੀ ਝੋਲੀ ਵਿੱਚ ਕਾਂਸੀ ਦਾ ਤੀਜਾ ਤਮਗਾ ਪਾਇਆ। ਵਿਕਾਸ ਨੇ 94 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ। ਵਿਕਾਸ ਨੇ ਕੁੱਲ 351 ਕਿਲੋਗ੍ਰਾਮ ਭਾਰ ਚੁੱਕਿਆ। ਉਨ੍ਹਾਂ ਨੇ ਸਨੈਚ ਵਿੱਚ 159 ਦਾ ਭਾਰ ਚੁੱਕ ਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਕਲੀਨ ਐਂਡ ਜਕਰ ਵਿੱਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਇਸ ਕਾਰਨ ਉਨ੍ਹਾਂ ਨੂੰ ਕਾਂਸੀ ਦਾ ਤਮਗਾ ਮਿਲਿਆ।

16 ਸਾਲ ਦੀ ਮਨੁ ਭਾਕੇਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਮਗਾ ਅਤੇ ਹੀਨਾ ਸਿੱਧੂ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ।  ਭਾਰਤ ਦੇ ਨਿਸ਼ਾਨੇਬਾਜ਼ ਰਵੀ ਕੁਮਾਰ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਆਪਣੇ ਨਾਂ ਕਰ ਲਿਆ। ਐਤਵਾਰ ਨੂੰ ਸਭ ਤੋਂ ਪਹਿਲਾਂ ਭਾਰਤ ਦੀ ਮਹਿਲ ਵੇਟਲਿਫਟਰ ਪੂਨਮ ਯਾਦਨ ਨੇ 69 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ। ਪੂਨਮ ਨੇ ਸਨੈਚ ਵਿੱਚ ਸੌ ਅਤੇ ਕਲੀਨ ਐਂਡ ਜਰਕ ਵਿੱਚ 122 ਕਿਲੋਗ੍ਰਾਮ ਵਜ਼ਨ ਦੇ ਨਾਲ ਕੁੱਲ 222 ਕਿਲੋਗ੍ਰਾਮ ਵਜ਼ਨ ਚੁੱਕਿਆ। ਭਾਰਤ ਨੂੰ ਪੰਜ ਸੋਨ ਤਮਗੇ ਵੇਟਲਿਫਟਿੰਗ ਵਿੱਚ ਮਿਲੇ ਹਨ। ਇਸ ਦੇ ਨਾਲ ਹੀ ਭਾਰਤ ਨੇ 7 ਸੋਨੇ ਦੇ, 2 ਚਾਂਦੀ, 3 ਤਾਂਬੇ ਦੇ ਨਾਲ ਕੁੱਲ 12 ਤਮਗੇ ਹਾਸਲ ਕਰ ਲਏ ਹਨ ਅਤੇ ਤਮਗਾ ਟੈਲੀ ਵਿੱਚ ਉਹ ਚੌਥੇ ਨੰਬਰ ਉੱਤੇ ਹੈ।

ਹੋਰ ਖਬਰਾਂ »