ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :  ਭਾਰਤ ਦੇ ਸਭ ਤੋਂ ਵੱਡੇ ਬੈਂਕਿੰਗ ਘੋਟਾਲੇ ਦੇ ਦੋਸ਼ੀ ਅਰਬਪਤੀ ਜਵੈਲਰ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਖਿਲਾਫ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਪੰਜਾਬ ਨੈਸ਼ਨਲ ਬੈਂਕ 'ਚ 13 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਧੋਖਾਧੜੀ ਨੂੰ ਅੰਜਾਮ ਦੇ ਕੇ ਦੋਵੇਂ ਮਾਮਾ-ਭਾਣਜਾ ਦੇਸ਼ ਛੱਡ ਕੇ ਭੱਜ ਚੁੱਕੇ ਹਨ। ਪਿਛਲੇ ਮਹੀਨੇ ਸਪੈਸ਼ਲ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਅਧੀਨ ਕੋਰਟ ਨੇ ਵੀ ਇਨ੍ਹਾਂ ਖਿਲਾਫ ਮੁੱਖ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।
ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਨਾਲ ਹੀ ਦੋਨਾਂ ਖਿਲਾਫ ਇੰਟਰਪੋਲ ਤੋਂ ਰੇਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕਰਨ ਦਾ ਰਾਸਤਾ ਖੁੱਲ੍ਹ ਜਾਵੇਗਾ। ਦੱਸਣਯੋਗ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੇ ਪੀਐਨਬੀ ਦੀ ਮੁੰਬਈ ਸਥਿਤ ਬ੍ਰਾਂਚ ਦੇ ਕੁਝ ਕਰਮਚਾਰੀਆਂ ਨਾਲ ਮਿਲਕੇ ਇਸ ਘੋਟਾਲੇ ਨੂੰ ਅੰਜਾਮ ਦਿੱਤਾ ਸੀ।ਫਰਜ਼ੀ ਲੇਟਰ ਆਫ ਅੰਡਰਟੇਕਿੰਗ ਜ਼ਰੀਏ ਪੈਸਿਆਂ ਦੀ ਨਿਕਾਸੀ ਕੀਤੀ ਗਈ ਸੀ।ਇਸ ਮਾਮਲੇ ਦੀ ਜਾਂਚ ਈਡੀ ਅਤੇ ਸੀਬੀਆਈ ਜਿਹੀਆਂ ਏਜੰਸੀਆਂ ਕਰ ਰਹੀਆਂ ਹਨ।ਪੀਐਨਬੀ ਦੇ ਸਾਬਕਾ ਡਿਊਟੀ ਮੈਨੇਜਰ ਗੋਕੁਲਨਾਥ ਸ਼ੇਟੀ ਤੋਂ ਇਲਾਵਾ ਨੀਰਵ ਮੋਦੀ ਅਤੇ ਚੌਕਸੀ ਦੀਆਂ ਕੰਪਨੀਆਂ ਦੇ ਕਈ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

 

ਹੋਰ ਖਬਰਾਂ »