ਨਵਾਂ ਸ਼ਹਿਰ, 9 ਅਪ੍ਰੈਲ (ਹ.ਬ.) : ਦੁਬਈ ਵਿਚ ਏਜੰਟ ਵਲੋਂ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਲਗਭਗ ਦਰਜਨ ਨੌਜਵਾਨਾਂ ਨਾਲ ਕਾਗਜ਼ਾਤ 'ਤੇ ਹਸਤਾਖਰ ਕਰਕੇ ਕਰੋੜਾਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਏਜੰਟ ਨੇ ਧੋਖੇ ਨਾਲ ਕਾਗਜ਼ਾਤ 'ਤੇ ਦਸਖਤ ਕਰਵਾ ਕੇ ਇਨ੍ਹਾਂ ਨੌਜਵਾਨਾਂ ਦੇ ਨਾਂ 'ਤੇ ਲੱਖਾਂ ਦਿਰਹਮ ਦਾ ਲੋਨ ਲੈ ਲਿਆ। ਹੁਣ ਸਾਰੇ ਨੌਜਵਾਨ ਉਥੇ ਫਸ ਗਏ ਹਨ ਅਤੇ ਭਾਰਤ ਆਉਣ ਵਿਚ ਉਨ੍ਹਾਂ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।
ਇਧਰ ਨੌਜਵਾਨਾਂ ਦੇ ਪਰਿਵਾਰ ਵਾਲੇ ਵੀ ਪ੍ਰੇਸ਼ਾਨੀ ਵਿਚ  ਹਨ। ਮਾਮਲੇ ਦੇ ਬਾਰੇ ਵਿਚ ਦੁਬਈ ਵਿਚ ਫਸੇ ਨੌਜਵਾਨ ਪਿੰਡ ਚਾਹਲ ਕਲਾਂ Îਨਿਵਾਸੀ ਹਰਕਿਸ਼ਨ ਨੇ ਫੋਨ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਭਰਾ ਪ੍ਰਿਥਵੀ ਪਾਲ ਕਰੀਬ ਇਕ ਸਾਲ ਪਹਿਲਾਂ ਸ਼ਾਹਬਾਦ ਦੇ ਇਕ ਏਜੰਟ ਦੇ ਜ਼ਰੀਏ ਦੁਬਈ ਗਏ ਸੀ। ਜਦ ਉਹ ਉਥੇ ਪਹੁੰਚੇ ਤਾਂ ਉਥੇ ਉਨ੍ਹਾਂ ਤਨਖਾਹ ਦਿੱਤੇ ਜਾਣ ਦੇ ਨਾਂ 'ਤੇ ਬੈਂਕ ਸਬੰਧੀ ਕੁਝ ਕਾਗਜ਼ਾਤ 'ਤੇ ਏਜੰਟ ਨੇ ਸਾਈਨ ਕਰਵਾ ਲਏ। ਏਜੰਟ ਨੇ ਉਨ੍ਹਾਂ ਕੁਝ ਮਹੀਨੇ ਬਾਅਦ ਵਾਪਸ ਭੇਜਣ ਦੀ ਗੱਲ ਕਹੀ ਸੀ ਅਤੇ ਜਦ ਉਹ ਵਾਪਸ ਆਉਣ ਦੀ ਗੱਲ ਕਰਨ ਲੱਗੇ ਤਾਂ ਏਜੰਟ ਉਨ੍ਹਾਂ ਟਾਲ ਮਟੋਲ ਕਰਨ ਲੱਗਾ।  ਕੁਝ ਦਿਨ ਪਹਿਲਾਂ ਏਜੰਟ ਉਥੇ ਕਿਸੇ ਮਾਮਲੇ ਵਿਚ ਫੜਿਆ ਗਿਆ। ਏਜੰਟ ਦੇ ਫੜੇ ਜਾਣ ਤੋਂ ਬਾਅਦ ਉਨ੍ਹਾਂ ਪਤਾ ਚਲਿਆ ਕਿ ਬੈਂਕ ਸਬੰਧੀ ਜਿਹੜੇ ਕਾਗਜ਼ਾਤ 'ਤੇ ਉਨ੍ਹਾਂ ਦੇ ਸਾਈਨ ਲਏ ਗਏ ਸੀ ਉਨ੍ਹਾਂ ਕਾਗਜ਼ਾਂ ਦੇ ਜ਼ਰੀਏ ਉਨ੍ਹਾਂ ਲੋਕਾਂ ਨੇ ਲੱਖਾਂ ਦਾ ਲੋਨ ਲੈ ਲਿਆ ਹੈ। ਅਜਿਹੇ ਵਿਚ ਹੁਣ ਆਉਣਾ ਮੁਸ਼ਕਲ ਹੋ ਗਿਅ ਹੈ।
ਪਿਛਲੇ ਕਈ ਦਿਨਾਂ ਤੋਂ ਉਹ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਹਰਕਿਸ਼ਨ ਦੇ ਅਨੁਸਾਰ ਏਜੰਟ ਨੇ ਉਥੇ ਹਰ ਕਿਸੇ ਦੇ ਨਾਲ ਲਗਭਗ ਡੇਢ ਤੋਂ ਦੋ ਲੱਖ ਦਿਰਹਮ ਦੀ ਠੱਗੀ ਹੋਈ ਹੈ। ਯਾਨੀ ਹਰ ਕਿਸੇ ਦੇ ਨਾਂ 'ਤੇ 20 ਤੋਂ 30 ਲੱਖ ਲੋਨ ਖੜ੍ਹਾ ਹੈ। ਇਸ ਮਾਮਲੇ ਵਿਚ ਹਰਕਿਸ਼ਨ ਦੇ ਪਿਤਾ ਜੋਗਿੰਦਰ ਸਿੰਘ ਨੇ ਗੜ੍ਹਸ਼ੰਕਰ ਤੋਂ ਆਪ ਵਿਧਾਇਕ ਜੈ ਕਿਸ਼ਨ ਨਾਲ ਮੁਲਾਕਾਤ ਕੀਤੀ ਅਤੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਸਪੰਰਕ ਕਰਨ ਦੀ ਮੰਗ ਕੀਤੀ।

ਹੋਰ ਖਬਰਾਂ »