ਨਵੀਂ ਦਿੱਲੀ, 9 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਦਲਿਤਾਂ ਨਾਲ ਹਿੰਸਾ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰਾਜਘਾਟ 'ਤੇ ਭੁੱਖ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਨਵਾਂ ਵਿਵਾਦ ਖੜਾ ਹੋ ਗਿਆ। ਦਰਅਸਲ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮ ਕਾਂਗਰਸੀ ਨੇਤਾ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵੀ ਰਾਜਘਾਟ ਪੁੱਜੇ ਸੀ, ਜਿਸ ਨਾਲ ਪਾਰਟੀ ਨੇਤਾਵਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਉਨ•ਾਂ ਮਾਹੌਲ ਵਿਗੜਨ ਦੇ ਖ਼ਦਸ਼ੇ ਤੋਂ ਪਹਿਲਾਂ ਹੀ ਦੋਵਾਂ ਨੇਤਾਵਾਂ ਨੂੰ ਵਾਪਸ ਭੇਜ ਦਿੱਤਾ। ਦੋਵਾਂ ਨੇਤਾਵਾਂ 'ਤੇ 1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਵਿਰੁੱਧ ਦੰਗੇ ਭੜਕਾਉਣ ਦੇ ਦੋਸ਼ ਹਨ ਤੇ ਪਾਰਟੀ ਨੇਤਾਵਾਂ ਦਾ ਮੰਨਣਾ ਸੀ ਕਿ ਇਨ•ਾਂ ਦੋਸ਼ਾਂ ਕਾਰਨ ਰਾਹੁਲ ਦੀ ਭੁੱਖ ਹੜਤਾਲ ਦਾ ਪ੍ਰੋਗਰਾਮ ਵਿਵਾਦਾਂ 'ਚ ਘਿਰ ਸਕਦਾ ਸੀ, ਜਿਸ ਕਾਰਨ ਦੋਵੇਂ ਕਾਂਗਰਸੀ ਨੇਤਾ ਰਾਜਘਾਟ 'ਤੇ ਸੂਬਾ ਪ੍ਰਧਾਨ ਨਾਲ ਮੁਲਾਕਾਤ ਕਰਨ ਮਗਰੋਂ ਵਾਪਸ ਮੁੜ ਗਏ।
ਜਿਸ ਵੇਲੇ ਟਾਈਟਲਰ ਵਾਪਸ ਮੁੜ ਰਹੇ ਸਨ ਤਾਂ ਉਨ•ਾਂ ਨੂੰ ਮੀਡੀਆ ਨੇ ਸਵਾਲ ਕੀਤੇ ਪਰ ਟਾਈਟਲਰ ਨੇ ਸਫਾਈ ਦਿੰਦਿਆਂ ਕਿਹਾ, '' ਮੇਰੇ ਉਪਰ ਕੋਈ ਐਫਆਈਆਰ ਨਹੀਂ ਹੈ ਤੇ ਨਾ ਹੀ ਕੋਈ ਕੇਸ ਚੱਲ ਰਿਹਾ ਹੈ। ਮੈਨੂੰ ਸੀਬੀਆਈ ਨੇ ਵੀ ਕਲੀਨ ਚਿੱਟ ਦੇ ਦਿੱਤੀ ਹੈ। ਮੈਨੂੰ ਸੂਬਾ ਕਾਂਗਰਸ ਪ੍ਰਧਾਨ ਨੇ ਵੀ ਕੁੱਝ ਨਹੀਂ ਕਿਹਾ। ਇਸ ਪੂਰਾ ਵਿਵਾਦ ਤੁਸੀਂ ਲੋਕ ਹੀ ਪੈਦਾ ਕਰ ਰਹੇ ਹੋ।''

ਹੋਰ ਖਬਰਾਂ »