ਵਾਸ਼ਿੰਗਟਨ, 11 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੈਲੀਫੋਰਨੀਆ 'ਚ ਰਹਿਣ ਵਾਲਾ ਚਾਰ ਮੈਂਬਰਾਂ ਦਾ ਇਕ ਭਾਰਤੀ ਪਰਿਵਾਰ ਪਿਛਲੇ ਵੀਰਵਾਰ ਤੋਂ ਲਾਪਤਾ ਹੈ। ਪੁਲਿਸ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਉਨ•ਾਂ ਦੀ ਕਾਰ ਹੜ• ਦੌਰਾਨ ਨਦੀ 'ਚ ਰੁੜ ਗਈ। ਕੇਰਲ ਨਾਲ ਸਬੰਧ ਰੱਖਣ ਵਾਲੇ ਥੋਟਾਪਿਲੱਈ ਪਰਿਵਾਰ ਦੇ ਸਾਰੇ ਚਾਰੇ ਮੈਂਬਰ ਇਕ ਰੋਡ ਟ੍ਰਿਪ ਤੋਂ ਬਾਅਦ ਪੋਰਟਲੈਂਡ ਤੋਂ ਕੈਲੀਫੋਰਨੀਆ ਦੇ ਵੈਲੇਂਸ਼ੀਆ ਸਥਿਤ ਆਪਣੇ ਘਰ ਪਰਤ ਰਹੇ ਸਨ। ਪੁਲਿਸ ਨੂੰ ਡੋਰਾ ਯੀਕ ਨੇੜੇ ਸਥਿਤ ਹਾਈਵੇ 101 'ਤੇ ਇਕ ਹੋਂਡਾ ਪਾਇਲਟ ਕਾਰ ਦੇ ਪਾਣੀ 'ਚ ਰੁੜਨ ਦੀ ਖ਼ਬਰ ਮਿਲੀ ਹੈ। ਇਹ ਕਾਰ ਉਸ ਕਾਰ ਨਾਲ ਮਿਲਦੀ ਜੁਲਦੀ ਹੈ ਜਿਸ 'ਚ ਲਾਪਤਾ ਭਾਰਤੀ ਪਰਿਵਾਰ ਦੇ ਸੰਦੀਪ (42), ਸੌਮਿਆ (38), ਸਿਧਾਂਤ (12) ਤੇ ਸਾਂਚੀ (9) ਸਵਾਰ ਸਨ। ਸੰਦੀਪ ਯੂਨੀਅਨ ਬੈਂਕ ਦੇ ਡਿਪਟੀ ਚੇਅਰਮੈਨ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.