ਨਵੀਂ ਦਿੱਲੀ, 12 ਅਪ੍ਰੈਲ (ਹ.ਬ.) : ਧੋਖੇਬਾਜ਼ ਪਰਵਾਸੀ ਲਾੜਿਆਂ ਖ਼ਿਲਾਫ਼ ਲੜਾਈ ਲੜ ਰਹੀਆਂ ਭਾਰਤੀ ਔਰਤਾਂ ਲਈ ਰਾਹਤ ਭਰੀ ਖ਼ਰ ਆਈ ਹੈ। ਕੇਂਦਰ ਸਰਕਾਰ ਦੇ ਪੱਧਰ 'ਤੇ ਇੱਕ ਵੱਡੀ ਪਹਿਲ ਕੀਤੀ ਗਈ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ, ਗ੍ਰਹਿ ਵਿਦੇਸ਼ ਅਤੇ ਕਾਨੂੰਨ ਮੰਤਰਾਲੇ ਦੇ ਅਧੀਨ ਏਕੀਕ੍ਰਿਤ ਨੋਡਲ ਏਜੰਸੀ ਬਣਾਈ ਗਈ ਹੈ ਜਿਸ ਨੂੰ ਧੋਖੇਬਾਜ਼ ਐਨਆਰਆਈ ਲਾੜਿਆਂ 'ਤੇ ਸ਼ਿਕੰਜਾ ਕੱਸਣ ਲਈ ਕਾਫੀ ਅਧਿਕਾਰ ਦਿੱਤੇ ਗਏ ਹਨ। ਇਹ ਏਕੀਕ੍ਰਿਤ ਨੋਡਲ ਏਜੰਸੀ ਉਨ੍ਹਾਂ ਪਰਵਾਸੀ ਲਾੜਿਆਂ ਨੂੰ ਕਾਨੂੰਨ ਦੀ ਗ੍ਰਿਫ਼ਤ ਵਿਚ ਲਿਆਉਣ ਲਈ ਲੁਕਆਊਟ ਨੋਟਿਸ ਵੀ ਜਾਰੀ ਕਰ ਸਕੇਗੀ, ਜਿਨ੍ਹਾਂ ਖ਼ਿਲਾਫ਼ ਭਾਰਤ ਵਿਚ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਦੇਸ਼ ਵਿਚ ਕਦਮ ਰੱਖਦੇ ਹੀ ਜਾਂ ਦੇਸ਼ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹੀ ਉਸ ਨੂੰ ਫੜਿਆ ਜਾ ਸਕੇਗਾ ਤਾਂ ਜੋ ਭਾਰਤੀ ਕਾਨੂੰਨ ਦੇ ਤਹਿਤ ਉਸ 'ਤੇ ਕਾਰਵਾਈ ਸੰਭਵ ਹੋ ਸਕੇ। ਪਹਿਲਾਂ ਇਹ ਅਧਿਕਾਰ ਸਿਰਫ ਇਮੀਗਰੇਸ਼ਨ ਵਿਭਾਗ ਕੋਲ ਸੀ, ਜਿੱਥੇ ਤੱਕ ਪੀੜਤਾਂ ਦੀ ਮੰਗ ਲੰਬੀ ਪ੍ਰਕਿਰਿਆ ਤੋਂ ਬਾਅਦ ਵੀ ਮੁਸ਼ਕਲ ਨਾਲ ਪਹੁੰਚ ਪਾਉਂਦੀ ਸੀ।1

ਹੋਰ ਖਬਰਾਂ »