ਐਨਆਰਆਈ ਦੇ ਘਰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਰੇਪ

ਲੁਧਿਆਣਾ, 12 ਅਪ੍ਰੈਲ (ਹ.ਬ.) : ਡੇਹਲੋਂ ਦੇ ਇਕ ਪਿੰਡ ਵਿਚ ਐਨਆਰਆਈ ਦੋਸਤ ਦੇ ਘਰ ਕੰਮ ਦਿਵਾਉਣ ਦੇ ਬਹਾਨੇ ਦੋ ਨੌਜਵਾਨਾਂ ਵਲੋਂ ਨੌਕਰਾਣੀ ਨਾਲ ਗੈਂਗ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ।ਮਹਿਲਾ ਜਿਵੇਂ ਹੀ ਘਰ ਤੋਂ ਬਾਹਰ Îਨਿਕਲੀ ਉਸ ਨੇ ਸਿੱਧੇ ਜਾ ਕੇ ਘਰ ਵਾਲਿਆਂ ਨਾਲ ਗੱਲਬਾਤ ਕੀਤੀ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਡੇਹਲੋਂ ਪੁਲਿਸ ਨੇ ਪਿੰਡ ਲਹਿਰਾ ਵਾਸੀ ਜੋਰਾ ਸਿੰਘ ਅਤੇ ਉਸ ਦੇ ਇੱਕ ਦੋਸਤ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਪੀੜਤਾ ਦੀ ਮੈਡੀਕਲ ਜਾਂਚ ਕਰਾਉਣ ਦੀ ਪ੍ਰਕਿਰਿਆ ਵਿਚ ਜੁਟੀ ਹੋਈ ਹੈ।ਪੀੜਤਾ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਘਰਾਂ ਵਿਚ ਸਾਫ ਸਫਾਈ ਦਾ ਕੰਮ ਕਰਦੀ ਹੈ। ਪਿੰਡ ਲਹਿਰਾ ਦੇ ਜੋਰਾ ਸਿੰਘ ਦੇ ਨਾਲ ਉਸ ਦੀ ਜਾਣ ਪਛਾਣ ਸੀ। ਪੀੜਤ ਮੁਤਾਬਕ ਮੰਗਲਵਾਰ ਨੂੰ ਦੋਸ਼ੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ Îਇਕ ਦੋਸਤ ਐਨਆਰਆਈ ਹੈ।  ਉਹ ਕੁਝ ਦਿਨਾਂ ਦੇ ਲਈ Îਇੱਥੇ  ਰਹਿਣ ਆਇਆ ਹੈ। ਐਨਆਰਆਈ ਨੂੰ ਘਰ ਦੇ ਕੰਮ ਲਈ ਮਹਿਲਾ ਦੀ ਜ਼ਰੂਰਤ ਹੈ, ਉਹ ਚੰਗੀ ਤਨਖਾਹ ਦੇਵੇਗਾ। ਜੋਰਾ ਸਿੰਘ ਨੇ ਉਸ ਨੂੰ ਘਰ ਦੀ ਸਫਾਈ ਲਈ ਬੁਲਾਇਆ। ਜੋਰਾ ਸਿੰਘ ਅਪਣੀ ਕਾਰ ਵਿਚ ਪਿੰਡ ਲੈ ਗਿਆ। ਉਸ ਨੇ ਕਿਹਾ ਕਿ ਉਸ ਨੂੰ ਅਤੇ ਪਰਿਵਾਰ ਨੂੰ ਰਹਿਣ ਲਈ ਘਰ ਵਿਚ ਇਕ ਕਮਰਾ ਦੇ ਦਿੱਤਾ ਜਾਵੇਗਾ।  ਉਹ ਘਰ ਦੀ ਸਾਫ ਸਫਾਈ ਕਰਨ ਤੋਂ ਬਾਅਦ ਬੈਠੀ ਹੀ ਸੀ ਕਿ Îਇਕ ਹੋਰ ਵਿਅਕਤੀ ਆ ਗਿਆ। ਦੋਵਾਂ ਨੇ ਗੈਂਗਰੇਪ ਕਰਕੇ ਧਮਕੀਆਂ ਦਿੱਤੀਆਂ।  ਮਹਿਲਾ ਨੇ ਘਰ ਵਿਚ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਪੁਲਿਸ ਵਿਚ ਸ਼ਿਕਾÎਇਤ ਦਿੱਤੀ।

ਹੋਰ ਖਬਰਾਂ »