ਚੰਡੀਗੜ੍ਹ, 12 ਅਪ੍ਰੈਲ (ਹ.ਬ.) : ਗਰਮੀਆਂ ਦੇ ਮੌਸਮ ਵਿਚ ਤੇਜ਼ ਧੁੱਪ ਦੇ ਕਾਰਨ ਸਿਹਤ ਨਾਲ ਜੁੜੀ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਇਸ ਮੌਸਮ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੁਰਤ ਹੁੰਦੀ ਹੈ। ਇਸ ਮੌਸਮ ਵਿਚ ਧੁੱਪ ਦੇ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜੇਕਰ ਆਪ ਗਰਮੀਆਂ ਦੇ ਮੌਸਮ ਵਿਚ ਰੋਜ਼ਾਨਾ Îਇੱਕ ਗਿਲਾਸ ਨਿੰਬੂ ਪਾਣੀ ਦਾ ਸੇਵਨ ਕਰਦੇ ਹਨ ਤਾਂ ਇਸ ਨਾਲ ਆਪ ਦੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ। ਨਿੰਬੂ ਪਾਣੀ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ।  ਵਜ਼ਨ ਘਟਾਉਣ ਤੋਂ ਲੈ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਲਈ Îਨਿੰਬੂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਨਿੰਬੂ ਪਾਣੀ ਪੀਣ ਦੇ ਕੁਝ ਫਾÎਇਦਿਆਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ।
ਜੇਕਰ ਆਪ ਰੋਜ਼ਾਨਾ ਇੱਕ ਗਿਲਾਸ ਨਿੰਬੂ ਪਾਣੀ ਦਾ ਸੇਵਨ ਕਰਦੇ ਹਨ ਤਾਂ ਇਸ ਨਾਲ ਆਪ ਦੇ ਸਰੀਰ ਵਿਚ ਮੌਜੂਦ ਵਿਸ਼ੈਲੇ ਤੱਤ ਬਾਹਰ Îਨਿਕਲ ਜਾਂਦੇ ਹਨ। ਨਿੰਬੂ ਦਾ ਪਾਣੀ ਸੇਵਨ ਕਰਨ ਨਾਲ ਤੁਹਾਡਾ ਪੇਟ ਠੀਕ ਰਹਿੰਦਾ ਹੈ। ਨਿੰਬੂ ਪਾਣੀ ਸੇਵਨ ਕਰਨ ਨਾਲ ਤੁਹਾਡੇ ਪੇਟ ਵਿਚ ਪਥਰੀ ਦੀ ਸਮੱਸਿਆ ਨਹੀਂ ਹੁੰਦੀ ਹੈ। ਜੇਕਰ ਆਪ ਗਰਮੀਆਂ ਦੇ ਮੌਸਮ ਵਿਚ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਕਰਦੇ ਹਨ ਤਾਂ ਆਪ ਦਾ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਵਿਚ ਰਹਿੰਦਾ ਹੈ।ਚੱਕਰ ਅਤੇ ਉਲਟੀ ਆਉਣ 'ਤੇ ਵੀ ਨਿੰਬੂ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਨਿੰਬੂ ਪਾਣੀ ਦੇ ਸੇਵਨ ਨਾਲ ਗਲ਼ੇ ਦੀ ਖਰਾਸ਼ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਦੇ ਸੇਵਨ ਨਾਲ ਤੁਹਾਡਾ ਸਰੀਰ ਸਾਰੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਿਆ ਰਹਿੰਦਾ ਹੈ।

ਹੋਰ ਖਬਰਾਂ »