ਨਵੀਂ ਦਿੱਲੀ, 12 ਅਪ੍ਰੈਲ (ਹ.ਬ.) : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਕ ਬਜ਼ੁਰਗ ਮਹਿਲਾ ਟੀਵੀ ਦੇਖਦੀ ਨਜ਼ਰ ਆ ਰਹੀ ਹੈ। ਵੀਡੀਓ ਦੇਖ ਕੇ ਆਪ ਨੂੰ ਜ਼ਰੂਰ ਹੰਸੀ ਆ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਉਹ ਰਿਐਕਟ ਕਰ ਰਹੀ ਹੈ ਉਹ ਵਾਕਈ ਕਾਫੀ ਫਨੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਸਲ ਵਿਚ ਇਸ ਵੀਡੀਓ ਵਿਚ ਬਜ਼ੁਰਗ ਮਹਿਲਾ ਟੀਵੀ ਸੀਰੀਅਲ ਦੇਖ ਰਹੀ ਹੈ, ਵਿਲੇਨ ਨੂੰ ਦੇਖ ਕੇ ਉਹ ਇੰਨਾ ਗੁੱਸਾ ਹੋ ਜਾਂਦੀ ਹੈ ਕਿ ਹੱਥ ਨਾਲ ਚੱਲਣ ਵਾਲੀ ਲਾਠੀ ਨਾਲ ਮਾਰਦੀ ਦਿਖ ਰਹੀ ਹੈ। ਦਾਦੀ ਇਸ ਅਵਤਾਰ ਨੂੰ ਦੇਖ ਕੇ ਯੂਜ਼ਰਸ ਨੇ ਸ਼ਾਨਦਾਰ ਰਿਐਕਸ਼ਨ ਦਿੱਤਾ। ਦਾਦੀ ਸੀਰੀਅਲ ਵਿਚ ਵਿਲੇਨ ਦੀ ਚਾਲ ਤੋਂ ਇੰਨਾ ਗੁੱਸਾ ਹੋ ਗਈ ਕਿ ਜ਼ੋਰ ਜ਼ੋਰ ਨਾਲ ਚਿਲਾਉਣ ਲੱਗੀ, ਕੋਲ ਆ ਕੇ ਉਹ ਵਿਲੇਨ ਨੂੰ ਲਾਠੀ ਮਾਰਦੀ ਦਿਖੀ ਰਹੀ ਹੈ। ਇਸ ਵੀਡੀਓ ਨੂੰ 1 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਕਰੀਬ ਦੋ ਹਜ਼ਾਰ ਸ਼ੇਅਰਸ ਮਿਲ ਚੁੱਕੇ ਹਨ। ਉਨ੍ਹਾਂ ਦੇ ਹੀ ਕਿਸੇ ਫੈਮਿਲੀ ਮੈਂਬਰ ਨੇ ਇਸ ਵੀਡੀਓ ਨੂੰ ਰਿਕਾਰਡ ਕੀਤਾ ਹੈ।

ਹੋਰ ਖਬਰਾਂ »