ਨਗਰੋਟਾ ਬਗਵਾਂ, 12 ਅਪ੍ਰੈਲ (ਹ.ਬ.) : ਨਾਈਜੀਰੀਆ ਵਿਚ ਸਮੁੰਦਰੀ ਲੁਟੇਰਿਆਂ ਦੁਆਰਾ ਤਿੰਨ ਮਹੀਨੇ ਪਹਿਲਾਂ ਅਗਵਾ ਕੀਤੇ ਗਏ ਜ਼ਿਲ੍ਹਾ ਕਾਂਗੜਾ ਦੇ ਤਿੰਨੋਂ ਨੌਜਵਾਨਾਂ ਦੀ ਰਿਹਾਈ ਦਾ ਰਸਤਾ ਸਾਫ ਹੋ ਗਿਆ ਹੈ। ਉਨ੍ਹਾਂ ਛੇਤੀ ਹੀ ਵਾਪਸ ਲਿਆਇਆ ਜਾਵੇਗਾ। ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਹ ਤਿੰਨੋਂ ਮਰਚੈਂਟ ਨੇਵੀ ਵਿਚ ਹਨ ਅਤੇ ਸ਼ਿਪ ਦੇ ਨਾਲ ਨਾਈਜੀਰੀਆ ਗਏ ਸੀ। ਇਨ੍ਹਾਂ ਨਗਰੋਟਾ ਬਗਵਾਂ ਦੇ ਪੰਕਜ, ਨਗਰੋਟਾ ਸੂਰੀਆਂ ਦੇ ਸੁਸ਼ੀਲ ਅਤੇ ਪਾਲਮਪੁਰ ਦੇ ਅਜੇ ਸ਼ਾਮਲ ਹਨ।

ਹੋਰ ਖਬਰਾਂ »