ਨਵੀਂ ਦਿੱਲੀ, 12 ਅਪ੍ਰੈਲ (ਹ.ਬ.) : ਬੀਤੀ ਰਾਤ ਉਤਰ ਪ੍ਰਦੇਸ਼  ਦੇ ਵੱਖ ਵੱਖ ਜ਼ਿਲ੍ਹਿਆਂ ਭਿਆਨਕ ਤੂਫਾਨ, ਮੀਂਹ ਅਤੇ ਗੜਿਆਂ ਨੇ ਜਨਜੀਵਨ ਬਹਾਲ ਕਰ ਦਿੱਤਾ। ਤੂਫਾਨ ਦੇ ਕਾਰਨ ਅਲੱਗ ਅਲੱਗ ਜਗ੍ਹਾ 'ਤੇ 16 ਲੋਕਾਂ ਦੀ ਮੌਤ ਹੋ ਗਈ। ਜਦ ਕਿ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਤੇਜ਼ ਤੂਫਾਨ ਦੇ ਕਾਰਨ ਤਾਜਮਹਿਲ ਦੇ ਦੱਖਣੀ ਗੇਟ ਦਾ ਪਿੱਲਰ ਡਿੱਗ ਗਿਆ। ਜਿਸ ਸਮੇਂ ਪਿੱਲਰ ਡਿਗਿਆ ਉਸ ਸਮੇਂ ਉਥੇ ਕੋਈ ਨਹੀਂ ਸੀ। ਇਸ ਤੂਫਾਨ ਅਤੇ ਹਨੇਰੀ ਦਾ ਅਸਰ ਤਾਜਮਹਿਲ 'ਤੇ ਵੀ ਦੇਖਣ ਨੂੰ ਮਿਲਿਆ। ਤਾਜਮਹਿਲ ਦੇ ਐਂਟਰੀ ਗੇਟ ਦੇ ਦੋ ਪਿੱਲਰ ਵੀ ਡਿੱਗ ਗਏ। ਇੱਥੇ ਰਾਇਲ ਗੇਟ ਦੇ ਉਪਰ ਲੱਗਿਆ ਕਰੀਬ 12 ਫੁੱਟ ਉਚਾ ਪਿਲਰ ਟੁੱਟ ਕੇ ਡਿੱਗ ਪਿਆ। ਦੱਖਣੀ ਗੇਟ ਦੇ ਉਪਰ ਲੱਗਿਆ ਅੱਠ ਫੁੱਟ ਦਾ ਪਿੱਲਰ ਵੀ ਟੁੱਟ ਗਿਆ। ਸਰਹਿੰਦੀ ਬੇਗਮ ਦੇ ਮਕਬਰੇ ਦੀ ਛੱਤ ਦਾ ਗੁਲਦਸਤਾ ਵੀ ਥੱਲੇ ਆ ਗਿਆ। ਇੱਥੇ ਕਈ ਦਰੱਖਤ ਵੀ ਡਿੱਗ ਪਏ। ਤੇਜ਼ ਹਵਾ ਰੁਕਣ ਤੋਂ ਬਾਅਦ ਇੱਥੇ ਭਾਰਤੀ ਪੁਰਾਤਤਵ ਸਰਵੇਖਣ ਨੇ ਸਵੇਰੇ ਹੀ ਨੁਕਸਾਨ ਦੀ ਫ਼ੋਟੋਗਰਾਫ਼ੀ ਕਰਵਾਈ ਹੈ।ਇਸ ਭਿਆਨਕ ਤੂਫਾਨ ਤੇ ਮੀਂਹ ਕਾਰਨ ਕਈ ਦਰੱਖਤ ਟੁੱਟ ਕੇ ਸੜਕਾਂ 'ਤੇ ਡਿੱਗ ਗਏ। ਜਿਸ ਕਾਰਨ ਹੋਰਡਿੰਗ ਹਵਾ ਵਿਚ ਉਡ ਗਏ। ਸੜਕ 'ਤੇ ਚਲਦਿਆਂ ਰਾਹਗੀਰਾਂ ਨੇ ਕਿਸੇ ਤਰ੍ਹਾਂ ਬੱਚ ਕੇਅਪਣੀ ਜਾਨ ਬਚਾਈ। ਸੜਕਾਂ 'ਤੇ ਪਾਣੀ ਭਰ ਗਿਆ। ਦਰੱਖਤਾਂ ਥੱਲੇ ਕਈ ਗੱਡੀਆਂ ਵੀ ਦਬ ਗਈਆਂ।

ਹੋਰ ਖਬਰਾਂ »