ਪੇਈਚਿੰਗ, 13 ਅਪ੍ਰੈਲ (ਹ.ਬ.) : ਦੁਨੀਆ ਭਰ ਵਿਚ ਮੌਤ ਦੀ ਸਜ਼ਾ ਵਿਚ ਕਮੀ ਆਉਣ ਤੋਂ ਬਾਅਦ ਚੀਨ ਅਜੇ ਵੀ ਫਾਂਸੀ ਦੀ ਸਜ਼ਾ ਦੇਣ ਦੇ ਮਾਮਲੇ ਵਿਚ ਸਭ ਤੋਂ ਅੱਗੇ ਹਨ। ਮੌਤ ਦੀ ਸਜ਼ਾ 'ਤੇ ਜਾਰੀ  ਐਮਨੈਸਟੀ Îਇੰਟਰਨੈਸ਼ਨਲ ਦੀ ਸਾਲਾਨਾ ਰਿਪੋਰਟ ਵਿਚ ਇਹ ਖੁਲਾਸਾ ਹੋਇਆ। ਐਮਨੈਸਟੀ ਇੰਟਰਨੈਸ਼ਨਲ ਨੇ ਸਾਲ 2017  ਵਿਚ 23 ਦੇਸਾਂ ਵਿਚ ਘੱਟ ਤੋਂ ਘੱਟ 993 ਮੌਤ ਦੀ ਸਜ਼ਾ ਦੇ ਮਾਮਲੇ ਦਰਜ ਕੀਤੇ  ਜੋ ਸਾਲ 2016 ਦੇ 1032 ਮਾਮਲਿਆਂ ਤੋਂ ਚਾਰ ਫ਼ੀਸਦੀ ਅਤੇ ਸਾਲ 2015 ਦੇ 1634 ਤੋਂ 39 ਫ਼ੀਸਦੀ ਘੱਟ ਸੀ। ਸਾਲ 2015 ਦਾ ਅੰਕੜਾ ਸਾਲ 1989 ਦੇ ਬਾਅਦ ਤੋਂ ਸਭ ਤੋਂ 'ਤੇ ਹੈ।
ਚੀਨ ਤੋਂ ਇਲਾਵਾ, ਮੌਤ ਦੀ ਸਜ਼ਾ ਦੇ ਕੁੱਲ ਦਰਜ ਮਾਮਲਿਆਂ  ਦੇ 84 ਫ਼ੀਸਦੀ ਮਾਮਲੇ ਸਿਰਫ ਚਾਰ ਦੇਸ਼ਾਂ ਈਰਾਨ, ਸਾਊਦੀ ਅਰਬ, ਇਰਾਕ ਅਤੇ ਪਾਕਿਸਤਾਨ ਵਿਚ ਪਾਏ ਗਏ। ਰਿਪੋਰਟ ਦੇ ਅਨੁਸਾਰ ਬਹਿਰੀਨ, ਜਾਰਡਨ, ਕੁਵੈਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਮੌਤ ਦੀ ਸਜ਼ਾ ਸਾਲ 2017 ਵਿਚ ਮੁੜ ਸ਼ੁਰੂ ਕੀਤੀ। ਮੌਤ ਦੀ ਸਜ਼ਾ ਦੇ ਮਾਮਲਿਆਂ ਵਿਚ ਸਭ ਤੋਂ ਜ਼ਿਆਦਾ ਕਮੀ ਬੇਲਾਰੂਸ ਵਿਚ 50 ਫ਼ੀਸਦੀ ਅਤੇ ਮਿਸਰ ਵਿਚ 20 ਫ਼ੀਸਦੀ ਹੋਈ। ਹਾਲਾਂਕਿ ਫਿਲੀਸਤੀਨ ਵਿਚ 2016 ਵਿਚ ਤਿੰਨ , 2017 ਵਿਚ ਛੇ ਫ਼ੀਸਦੀ, ਸਿੰਗਾਪੁਰ ਵਿਚ ਚਾਰ ਤੋਂ ਅੱਠ ਫ਼ੀਸਦੀ ਅਤੇ ਸੋਮਾਲੀਆ ਵਿਚ 14 ਤੋਂ 24 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਸਾਲ 2017 ਵਿਚ ਗਿੰਨੀ ਅਤੇ ਮੰਗੋਲੀਆ ਵਿਚ ਕਿਸੇ ਵੀ ਤਰ੍ਹਾਂ ਦਾ ਅਪਰਾਧ ਦੇ ਲਈ ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕੀਨੀਆ  ਨੇ ਜਿੱਥੇ ਹੱਤਿਆ ਦੇ ਲਈ ਮੌਤ ਦੀ ਜ਼ਰੂਰੀ ਸਜ਼ਾ ਨੂੰ  ਖਤਮ ਕਰਨ ਵਾਲੇ ਨਵੇਂ ਅਤੇ ਪ੍ਰਸਤਾਵਤ ਨਿਯਮ ਲਾਗੂ ਕਰਨ ਦੇ ਲਈ ਕੋਸ਼ਿਸ਼ ਕੀਤੀ। ਰਿਪੋਰਟ ਦੇ ਅਨੁਸਾਰ ਭਾਰਤ, ਸ੍ਰੀਲੰਕਾ, ਬੰਗਲਾਦੇਸ਼ ਅਤੇ ਅਮਰੀਕਾ ਸਮੇਤ 21 ਦੇਸ਼ਾਂ ਵਿਚ ਮੌਤ ਦੀ ਸਜ਼ਾ ਨੂੰ ਘੱਟ ਕਰਨ ਦੇ ਮਾਮਲੇ ਦੇਖੇ।

ਹੋਰ ਖਬਰਾਂ »