ਲੰਡਨ, 13 ਅਪ੍ਰੈਲ (ਹ.ਬ.) : ਗਰਮੀਆਂ ਆਉਂਦੇ ਹੀ ਪਾਣੀ ਦੇ ਸੰਕਟ 'ਤੇ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਲੇਕਿਨ ਇਕ ਸਾਬਕਾ ਚਿਤਾਵਨੀ ਉਪਗ੍ਰਹਿ ਪ੍ਰਣਾਲੀ ਦੇ ਅਧਿਐਨ 'ਤੇ ਆਧਾਰਤ ਜੋ ਜਾਣਕਾਰੀ ਮਿਲੀ ਹੈ, ਉਹ ਕਾਫੀ ਡਰਾਉਣ ਵਾਲਾ ਹੈ। ਕਿਉਂਕਿ ਇਹ ਰਿਪੋਰਟ ਭਾਰਤ ਵਿਚ ਇੱਕ ਵੱਡੇ ਪਾਣੀ ਦੇ ਸੰਕਟ ਵੱਲ Îਇਸ਼ਾਰਾ ਕਰ  ਰਹੀ ਹੈ। ਭਾਰਤ, ਮੋਰੱਕੋ, ਇਰਾਕ ਅਤੇ ਸਪੇਨ ਵਿਚ ਘਟਦੇ ਪਾਣੀ ਕਾਰਨ ਚਾਰ ਦੇਸ਼ਾਂ ਵਿਚ ਨਲਾਂ ਤੋਂ ਪਾਣੀ ਗਾਇਬ ਹੋ ਸਕਦਾ ਹੈ।
ਦੁਨੀਆ ਦੇ ਪੰਜ ਲੱਖ ਬੰਨ੍ਹਾਂ ਦੇ ਲਈ  ਚਿਤਾਵਨੀ ਉਪਗ੍ਰਹਿ ਪ੍ਰਣਾਲੀ ਬਣਾਉਣ ਵਾਲੇ ਡਿਵੈਲਪਰਸ ਦੇ ਅਨੁਸਾਰ ਭਾਰਤ, ਮੁਰੱਕੋ, ਇਰਾਕ ਅਤੇ ਸਪੇਨ ਵਿਚ ਪਾਣੀ ਸੰਕਟ ਡੇਅ ਜੀਰੋ ਤੱਕ ਪਹੁੰਚ ਜਾਵੇਗਾ। ਯਾਨੀ ਨਲਾਂ ਤੋਂ ਪਾਣੀ ਇਕਦਮ ਗਾਇਬ ਹੋ ਸਕਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਨਰਮਦਾ ਨਦੀ ਨਾਲ ਜੁੜੋ ਦੋ ਜਲਾਸ਼ਿਆਂ ਵਿਚ ਪਾਣੀ ਦੀ ਵੰਡ ਨੂੰ ਲੈ ਕੇ ਸਿੱਧੇ ਤੌਰ 'ਤੇ ਤਣਾਅ ਹੈ।
ਪਿਛਲੇ ਸਾਲ ਘੱਟ ਮੀਂਹ ਹੋਣ ਕਾਰਨ ਮੱਧ ਪ੍ਰਦੇਸ਼ ਦੇ ਬੰਨ੍ਹ ਇੰਦਰਾ ਸਾਗਰ ਦੇ ਉਪਰਲੇ ਹਿੱਸੇ ਵਿਚ ਪਾਣੀ ਇਸ ਮੌਸਮ ਦੇ ਤੀਜੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਜਦ ਇਸ ਕਮੀ ਨੂੰ ਪੂਰਾ ਕਰਨ ਦੇ ਲਈ ਹੇਠਲੇ ਖੇਤਰ ਵਿਚ ਸਥਿਤ ਸਰਦਾਰ ਸਰੋਵਰ ਰਾਹੀਂ ਪਾਣੀ ਲਿਆ ਗਿਆ ਤਾਂ ਕਾਫੀ ਹੱਲਾ ਮਚ ਗਿਆ। ਕਿਉਂਕਿ ਸਰਦਾਰ ਸਰੋਵਰ ਵਿਚ 30 ਕਰੋੜ ਲੋਕਾਂ ਦੇ ਲਈ ਪੀਣ ਵਾਲਾ ਪਾਣੀ ਹੈ। ਪਿਛਲੇ ਮਹੀਨੇ ਗੁਜਰਾਤ ਸਰਕਾਰ ਨੇ ਸਿੰਚਾਈ ਰੋਕਦੇ ਹੋਏ ਕਿਸਾਨਾਂ  ਨੂੰ ਫਸਲ ਨਹੀਂ ਬੀਜਣ ਦੀ ਅਪੀਲ ਕੀਤੀ ਸੀ।

ਹੋਰ ਖਬਰਾਂ »