ਚੰਡੀਗੜ੍ਹ, 13 ਅਪ੍ਰੈਲ (ਹ.ਬ.) : ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ ਇਕ ਵਾਰ ਮੁੜ ਕੌਡੀਆਂ ਦੇ ਭਾਅ ਵਿਦੇਸ਼ ਵਿਚ ਨਿਲਾਮ ਹੋਇਆ। ਹੈਰੀਟੇਜ ਫਰਨੀਚਰ ਨੂੰ ਇਸ ਵਾਰ ਮਅਰੀਕਾ ਵਿਚ 7.93 ਲੱਖ ਰੁਪਏ ਵਿਚ ਨਿਲਾਮ ਕੀਤਾ ਗਿਆ।ਹੈਰੀਟੇਜ ਪ੍ਰੋਟੈਕਸ਼ਨ ਸੈਲ ਦੇ ਮੈਂਬਰ ਐਡਵੋਕੇਟ ਅਜੇ ਜੱਗਾ ਨੇ ਇਸ ਬਾਰੇ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੈਵੀਨਿਊ ਇੰਟੈਲੀਜੈਂਸ ਦੇ ਡਾਇਰੈਕਟਰ ਨੂੰ ਵੀ ਪੱਤਰ ਲਿਖਿਆ ਹੈ। ਤਾਕਿ ਵਿਦੇਸ਼ ਵਿਚ ਲਗਾਤਾਰ ਨਿਲਾਮ ਹੋ ਰਹੇ ਹੈਰੀਟੇਜ ਫਰਨੀਚਰ ਦੀ ਨਿਲਾਮੀ 'ਤੇ ਰੋਕ ਲਗਾਈ ਜਾ ਸਕੇ। ਐਡਵੋਕੇਟ ਅਜੇ ਜੱਗਾ ਨੇ ਇਸ ਪੱਤਰ ਦੇ ਜ਼ਰੀਏ ਭਾਰਤ ਸਰਕਾਰ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 49 ਨੂੰ ਲਾਗੂ ਕਰਾਏ ਜਾਣ ਦੀ ਮੰਗ ਕੀਤੀ ਹੈ ਤਾਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣੇ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਛੇਤੀ ਤੋਂ ਛੇਤੀ ਕਦਮ ਚੁੱਕੇ ਜਾਣ। 8 ਅਪ੍ਰੈਲ ਨੂੰ ਯੂਐਸਏ ਵਿਚ ਚੰਡੀਗੜ੍ਹ ਦੇ ਤਿੰਨ ਹੈਰੀਟੇਜ ਫਰਨੀਚਰਾਂ ਦੀ ਨਿਲਾਮੀ ਕਤੀ ਗਈ। ਇਹ ਤਿੰਨ ਫਰਨੀਚਰ 793 ਲੱਖ ਰੁਪਏ ਵਿਚ ਨਿਲਾਮ ਹੋÎÂਆ। ਇਹ ਪਹਿਲੀ ਵਾਰ ਨਹੀਂ ਜਦ ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ ਵਿਦੇਸ਼ ਵਿਚ ਨਿਲਾਮ ਹੋਇਆ ਹੈ।

ਹੋਰ ਖਬਰਾਂ »

ਅਮਰੀਕਾ