ਨਵੀਂ ਦਿੱਲੀ, 13 ਅਪ੍ਰੈਲ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਮੁਸੀਬਤਾਂ ਸ਼ਾਇਦ ਹੋਰ ਵਧਣ ਵਾਲੀਆਂ ਹਨ। ਪਹਿਲਾਂ ਹੀ ਪੋਰਨ ਸਟਾਰ ਨਾਲ ਸਬੰਧਾਂ ਨੂੰ ਲੈ ਕੇ ਟਰੰਪ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਹੁਣ ਸਾਬਕਾ ਮਿਸ ਯੂਨੀਵਰਸ ਨੇ ਵੀ ਉਨ੍ਹਾਂ 'ਤੇ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਦਰਅਸਲ ਇਕ ਸਾਬਕਾ ਮਿਸ ਯੂਨੀਵਰਸ ਨੇ ਖੁਲਾਸਾ ਕੀਤਾ ਹੈ ਕਿ ਟਰੰਪ ਨੇ ਉਸ ਦੇ ਨਾਲ ਕਈ ਵਾਰ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਹਾਲਾਂਕਿ ਉਹ ਉਸ ਵਿਚ ਸਫਲ ਨਹੀਂ ਹੋ ਸਕੇ। ਟਰੰਪ 'ਤੇ ਇਹ ਦੋਸ਼ ਵੇਨੇਜ਼ੁਏਲਾ ਦੀ ਮਾਡਲ ਅਤੇ ਸਾਬਕਾ ਮਿਸ ਯੂਨੀਵਰਸ ਮਚਾਡੋ ਨੇ ਲਗਾਏ ਹਨ।
ਇਕ ਸਪੈਨਿਸ਼ ਚੈਨਲ ਦੇ ਨਾਲ ਇੰਟਰਵਿਊ ਵਿਚ ਮਚਾਡੋ ਨੇ ਦੱਸਿਆ ਕਿ ਜਦ ਉਹ ਟੀਨਐਜ ਬਿਊਟੀ ਕਵੀਨ ਸੀ ਅਤੇ ਮਿਸ ਯੂਨੀਵਰਸ ਬਿਊਟੀ ਪੇਜੈਂਟ ਦੇ ਲਈ ਤਿਆਰੀ ਕਰ ਰਹੀ ਸੀ,  ਉਸ ਸਮੇਂ ਟਰੰਪ ਨੇ ਉਨ੍ਹਾਂ ਦੇ ਨਾਲ ਕਈ ਵਾਰ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਟਰੰਪ ਮਿਸ ਯੂਨੀਵਰਸ ਬਿਊਟੀ ਪੇਜੈਂਟ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਸਨ। ਮਚਾਡੋ ਨੇ ਕਿਹਾ ਕਿ ਜਦ ਟਰੰਪ ਉਨ੍ਹਾਂ ਦੇ ਨਾਲ ਸਬੰਧ ਬਣਾਉਣ ਵਿਚ ਸਫਲ ਨਹੀਂ ਹੋਏ ਤਾਂ ਟਰੰਪ ਨੇ ਉਨ੍ਹਾਂ ਕਈ ਵਾਰ ਜਨਤਕ ਤੌਰ 'ਤੇ ਬੇਇਜ਼ਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਮੋਟਾਪੇ ਦਾ ਮਜ਼ਾਕ ਵੀ ਉਡਾਇਆ।
ਦੱਸਣਯੋਗ ਹੈ ਕਿ ਮਚਾਡੋ ਨੇ ਸਾਲ 1996 ਵਿਚ ਮਿਸ ਯੂਨੀਵਰਸ ਦਾ ਖਿਤਾਬ ਅਪਣੇ ਨਾਂ ਕੀਤਾ ਸੀ। ਮਚਾਡੋ ਨੇ ਦੱਸਿਆ ਕਿ ਟਰੰਪ ਨੇ ਸਾਲ 1996 ਵਿਚ ਹੀ ਮਿਸ ਯੂਨੀਵਰਸ ਆਰਗੇਨਾਈਜੇਸ਼ਨ ਨੂੰ ਖਰੀਦਿਆ ਸੀ, ਕਿਊਂਕਿ ਮਚਾਡੋ ਦਾ ਮਿਸ ਯੂਨੀਵਰਸ ਨਾਲ ਪਹਿਲਾਂ ਤੋਂ ਹੀ ਕਰਾਰ ਸੀ। ਇਸ ਕਾਰਨ ਮਚਾਡੋ ਨੂੰ ਆਰਗੇਨਾਈਜੇਸ਼ਨ ਤੋਂ ਕੱਢ ਨਹੀਂ ਸਕੇ। ਲੇਕਿਨ ਉਹ ਜਨਤਕ ਤੌਰ 'ਤੇ ਬੇÎÎਇਜ਼ਤੀ ਕਰਦੇ ਸੀ।

ਹੋਰ ਖਬਰਾਂ »