ਬੀਜਿੰਗ, 14 ਅਪ੍ਰੈਲ (ਹ.ਬ.) : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ 24 ਅਪ੍ਰੈਲ ਨੂੰ ਬੀਜਿੰਗ ਦੌਰੇ 'ਤੇ ਹੋਵੇਗੀ ਜਿੱਥੇ ਉਹ ਸ਼ੰਘਾਈ ਸਹਿਯੋਗ ਸੰਗਠਨ ਦੀ ਅਲੱਗ ਅਲੱਗ ਬੈਠਕਾਂ ਵਿਚ ਹਿੱਸਾ ਲਵੇਗੀ ਅਤੇ ਮੈਂਬਰ ਦੇਸ਼ਾਂ ਦੇ ਅਪਣੇ ਹਮਰੁਤਬਿਆਂ ਨਾਲ ਗੱਲਬਾਤ ਕਰੇਗੀ।
ਐਸਸੀਓ ਸ਼ਿਖਰ ਬੈਠਕ ਜੂਨ ਮਹੀਨੇ ਵਿਚ ਚੀਨ ਦੇ ਕਿੰਗਦਾਓ ਸ਼ਹਿਰ ਵਿਚ ਹੋਵੇਗੀ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦੇ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਹੈ।
ਚੀਨ, ਕਜਾਕਿਸਮਾਨ, ਕਿਰਗਿਸਤਾਨ, ਰੂਸ, ਤਜਾਕਿਸਤਾਨ, ਉਜਬੇਕਿਸਤਾਨ, ਭਾਰਤ ਅਤੇ ਪਾਕਿਸਤਾਨ ਐਸਸੀਓ ਦੇ ਮੈਂਬਰ ਹਨ। ਸ਼ਿਖਰ ਬੈਠਕ ਤੋਂ ਪਹਿਲਾਂ ਐਸਸੀਓ ਮੰਤਰੀ ਪੱਧਰ ਦੀ ਅਤੇ ਅਧਿਕਾਰਕ ਪੱਧਰ ਦੀ ਬੈਠਕਾਂ ਕਰਨ ਜਾ ਰਿਹਾ ਹੈ। ਤਾਕਿ ਸ਼ਿਖਰ ਬੈਠਕ ਦਾ ਠੋਸ ਏਜੰਆ ਤਿਆਰ ਕੀਤਾ ਜਾ ਸਕੇ। ਐਸਸੀਓ ਵਿਦੇਸ਼ ਤੇ ਰੱਖਿਆ ਮੰਤਰੀਆਂ ਦੀ ਬੈਠਕ 24 ਅਪ੍ਰੈਲ ਨੂੰ ਹੋਣੀ ਹੈ। ਇਹ ਬੈਠਕਾਂ ਵੀ ਤਕਰੀਬਨ Îਇਕ ਸਮੇਂ ਹੋ ਰਹੀ ਹੈ। ਡੋਕਲਾਮ ਵਿਚ ਚਲੇ 73 ਦਿਨਾਂ ਦੇ ਗਤੀਰੋਧ ਦੇ ਬਾਅਦ ਪਹਿਲੀ ਵਾਰ ਹੋਵੇਗਾ ਕਿ ਭਾਰਤ ਵਲੋਂ ਇਸ ਉਚ ਪੱਧਰ ਦੇ ਦੌਰੇ ਹੋਣੇ ਜਾ ਰਹੇ ਹਨ। ਸੁਸ਼ਮਾ ਅਤੇ ਸੀਤਾਰਮਣ ਦੇ ਚੀਨ ਦੇ ਅਪਣੇ ਹਮਰੁਤਬਿਆਂ ਦੇ ਨਾਲ ਦੁਵੱਲੀ ਬੈਠਕਾਂ ਕਰਨ ਦੀ ਸੰਭਾਵਨਾ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ