ਵਿਆਨਾ, 14 ਅਪ੍ਰੈਲ (ਹ.ਬ.) : ਇਕ ਆਸਟ੍ਰੇਲੀਆਈ ਅਦਾਲਤ ਨੇ ਜਰਮਨੀ ਵਿਚ ਦੋ ਇਸਲਾਮੀ ਕੱਟੜਪੰਥੀ ਹਮਲਿਆਂ ਦੀ ਯੋਜਨਾ ਵਿਚ ਸ਼ਾਮਲ 19 ਸਾਲਾ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਇਸ ਵਿਚੋਂ ਇੱਕ ਹਮਲਾ 12 ਸਾਲਾ ਇੱਕ ਲੜਕੇ ਦੀ ਮਦਦ ਨਾਲ ਅੰਜਾਮ ਦਿੱਤਾ ਜਾਣਾ ਵਾਲਾ ਸੀ। ਵਿਆਨਾ ਸੂਬੇ ਦੀ ਇਕ ਅਦਾਲਤ ਨੇ Îਇੱਕ ਅੱਤਵਾਦੀ ਅਪਰਾਧ ਦੇ ਰੂਪ ਵਿਚ ਹੱਤਿਆ ਦੀ ਕੋਸ਼ਿਸ਼ ਦੇ ਦੋ ਮਾਮਲਿਆਂ ਵਿਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ। 
ਨਾਲ ਹੀ ਉਸ ਨੂੰ ਇੱਕ ਅੱਤਵਾਦੀ ਸੰਗਠਨ ਵਿਚ ਮੈਂਬਰਸ਼ਿਪ ਅਤੇ ਹੋਰ ਅਪਰਾਧਾਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਉਸ ਨੂੰ ਨੌਂ ਸਾਲ ਦੀ ਸਜ਼ਾ ਸੁਣਾਈ ਗਈ ਹੈ।  ਅਲਬਾਨੀਆਈ ਮੂਲ ਦੇ ਆਸਟ੍ਰੇਲੀਆਈ ਨਾਗਰਿਕ 'ਤੇ ਪਹਿਲਾਂ ਤੋਂ ਹੀ ਕੱਟੜਪੰਥੀ 12 ਸਾਲਾ ਮੁੰਡੇ ਨੂੰ 2016 ਵਿਚ ਲੁਡਵਿਗਸ਼ਾਫੇਨ ਵਿਚ ਕ੍ਰਿਸਮਸ ਬਾਜ਼ਾਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਸ਼ਾਮਲ ਮਰਨ ਦਾ ਦੋਸ਼ ਲਗਾਇਆ ਗਿਆ ਸੀ। ਉਸ 'ਤੇ ਅਮਰੀਕਾ ਦੇ ਰਾਮਸਨੇਟ ਏਅਰ ਬੇਸ 'ਤੇ 16 ਸਾਲਾ  ਇੱਕ ਲੜਕੀ ਦੇ ਨਾਲ ਹਮਲੇ ਦੀ ਸਾਜਿਸ਼ ਰਚਣ ਦਾ ਵੀ ਦੋਸ਼ ਹੈ। ਮੁਲਜ਼ਮ ਨੇ ਸਵੀਕਾਰ ਕੀਤਾ ਕਿ ਡਕੈਤੀ ਦੇ ਮਾਮਲੇ ਵਿਚ ਪਹਿਲਾਂ ਜੇਲ੍ਹ ਕੱਟਣ ਤੋਂ ਬਾਅਦ ਉਹ ਇਸਲਾਮਿਕ ਸਟੇਟ ਸਮੂਹ ਦਾ ਇੱਕ ਸਮਰਥਕ ਬਣ ਗਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ