ਨਵੀਂ ਦਿੱਲੀ, 14 ਅਪ੍ਰੈਲ (ਹ.ਬ.) : ਟਰੇਨ ਦੇ ਅੰਦਰ ਕਾਫੀ ਯਾਤਰੀ ਬੈਠੇ ਸਨ ਅਤੇ ਬਗੈਰ Îਇੰਜਣ ਦੇ ਟਰੇਨ ਭੱਜ ਰਹੀ ਸੀ। 22 ਕੋਚ ਬਗੈਰ ਕਿਸੇ ਇੰਜਣ ਦੇ ਭੱਜਦੇ ਰਹੇ, ਬਾਹਰ ਤੋਂ ਲੋਕ ਯਾਤਰੀਆਂ ਨੂੰ ਚੇਨ ਖਿੱਚਣ ਦੇ ਲਈ ਕਹਿੰਦੇ ਦਿਖੇ, ਉਡੀਸਾ ਦੇ ਭੁਵਨੇਸ਼ਵਰ ਵਿਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ। ਸਟੇਸ਼ਨ 'ਤੇ ਟਰੇਨ ਦੇ Îਇੰਜਣ ਨੂੰ ਬਦਲਿਆ ਜਾ ਰਿਹਾ ਸੀ, ਲੇਕਿਨ ਜਿਸ ਸਮੇਂ Îਇੰਜਣ ਨੂੰ ਹਟਾਇਆ ਗਿਆ ਉਸ ਸਮੇਂ ਚਾਰਜ 'ਤੇ ਰਹੇ ਸ਼ਖਸ ਨੇ ਬਰੇਕ ਨਹੀਂ ਲਗਾਇਆ।  ਜਿਸ ਕਾਰਨ ਟਰੇਨ ਅਪਣੇ ਆਪ ਚਲ ਪਈ। ਇਸ ਦੌਰਾਨ ਪਟੜੀ 'ਤੇ ਜੇਕਰ ਕੋਈ ਦੂਜੀ ਟਰੇਨ ਆ ਰਹੀ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਦਸ ਕਿਲੋਮੀਟਰ ਭੱਜਣ ਤੋਂ ਬਾਅਦ ਕਿਸੇ ਤਰ੍ਹਾਂ ਟਰੇਨ ਨੂੰ ਰੋਕਿਆ ਗਿਆ।
ਟਰੇਨ ਦਾ ਨਾਂ ਸੀ ਅਹਿਮਦਾਬਾਦ-ਪੁਰੀ ਐਕਸਪ੍ਰੈਸ। ਇਸ ਵਿਚ ਸਾਰੇ ਯਾਤਰੀ ਸੁਰੱਖਿਅਤ ਰਹੇ। ਕਿਸੇ ਵੀ ਯਾਤਰੀ ਨੂੰ ਕੁਝ ਨਹੀਂ ਹੋਇਆ ਜਦ ਕੇਸਿੰਗਾ ਵੱਲ ਟਰੇਨ ਚਲ ਪਈ ਸੀ। ਈਸਟ ਕੋਸਟ ਰੇਵਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ 5 ਰੇਲ ਕਰਮੀਆਂ ਨੂੰ ਸਵੇਰੇ ਬਰਖਾਸਤ ਕਰ ਦਿੱਤਾ ਗਿਆ। ਜਦ ਕਿ ਦੋ ਰੇਲ ਕਰਮੀਆਂ ਨੂੰ Îਇੰਜਣ ਤੋਂ ਬੋਗੀਆਂ ਨੂੰ ਅਲੱਗ ਕਰਨ ਦੌਰਾਨ ਹੋਈ ਲਾਪਰਵਾਹੀ ਦੇ ਸਮੇਂ ਹੀ ਬਰਖਾਸਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੰਜਣ ਦੇ ਤਿੰਨ ਚਾਲਕਾਂ, ਮੁਰੰਮਤ ਕਰਨ ਵਾਲੇ ਤਿੰਨ ਕਰਮਚਾਰੀਆਂ ਅਤੇ ਆਪਰੇਟਿੰਗ ਵਿਭਾਗ ਦੇ ਦੋ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਗਿਆ ਹੈ। 

ਹੋਰ ਖਬਰਾਂ »