ਮੋਹਾਲੀ : ਮਸ਼ਹੂਰ ਪੰਜਾਬੀ ਗਾਇਕ, ਅਦਾਕਾਰ ਤੇ ਵੀਡਓਿ ਡਾਇਰੈਕਟਰ ਪਰਮੀਸ਼ ਵਰਮਾ ਅਤੇ ਉਹਨਾ ਦੇ ਇੱਕ ਦੋਸਤ ਤੇ ਬੀਤੀ ਰਾਤ ਮੋਹਾਲੀ ਦੇ ਸੈਕਟਰ 91 ਵਿਖੇ ਤਾਬੜਤੋੜ ਗੋਲੀਆਂ  ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਦੋਨੋਂ ਜ਼ਖਮੀ ਹੋ ਗਏ।ਪਰਮੀਸ਼ ਅਤੇ ਉਹਨਾਂ ਦੇ ਦੋਸਤ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਪਰਮੀਸ਼ ਤੇ ਗੋਡੇ ਤੇ ਸੱਟ ਲੱਗੀ ਹੈ।ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਲਈ ਹੈ।

ਹੋਰ ਖਬਰਾਂ »