ਕੈਲਗਰੀ, 15 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਵਸਦੇ ਸੀਰੀਆਈ ਰਿਫਿਊਜੀਆਂ ਨੇ ਪਨਾਹ ਦੇਣ ਬਦਲੇ ਕੈਨੇਡਾ ਦਾ ਵੱਖਰੇ ਅੰਦਾਜ਼ ਵਿੱਚ ਧੰਨਵਾਦ ਕੀਤਾ। ਕੈਨੇਡਾ ਦਾ ਸ਼ੁਕਰੀਆ ਅਦਾ ਕਰਨ ਲਈ ਉਨ੍ਹਾਂ ਨੇ ‘ਸੀਰੀਅਨ ਕੈਨੇਡੀਅਨ ਡੁਨੇਸ਼ਨ ਡੇਅ’ ਮਨਾਇਆ ਅਤੇ 10 ਕੈਨੇਡੀਅਨ ਸ਼ਹਿਰਾਂ ਵਿੱਚ ਕੈਂਪ ਲਾ ਕੇ ਖੂਨਦਾਨ ਕੀਤਾ।
ਇਸ ਮੌਕੇ ਕੈਲਗਰੀ ਵਿਖੇ ਲਾਏ ਗਏ ਕੈਂਪ ਦੌਰਾਨ ਸੰਬੋਧਨ ਕਰਦਿਆਂ ਸੀਰੀਆਈ ਰਿਫਿਊਜੀ ਐਡਲ ਘਾਨਮ ਅਤੇ ਉਸ ਦੀ ਪਤਨੀ ਹੀਯਾਮ ਜੰਡੂਡਾ ਨੇ ਕਿਹਾ ਕਿ ਉਨ੍ਹਾਂ ਨੇ ਖੂਨਦਾਨ ਕਰਕੇ ਕੈਨੇਡਾ ਦਾ ਧੰਨਵਾਦ ਕੀਤਾ ਹੈ, ਜਿਸ ਨੇ ਨਵੀਂ ਜਿੰਦਗੀ ਸ਼ੁਰੂ ਕਰਨ ਵਿੱਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ।

ਹੋਰ ਖਬਰਾਂ »