ਐਬਟਸਫੋਰਡ, 15 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :  ਐਬਟਸਫੋਰਡ ਫਸਟ ਪਾਰਟੀ ਨੇ ਇੱਕ ਸਮਾਗਮ ਕਰਵਾਇਆ, ਜਿਸ ਦੌਰਾਨ ਉਸ ਨੇ 2018 ਦੀਆਂ ਮਿਊਂਸਪਲ ਚੋਣਾਂ ਲਈ ਡੇਵ ਸਿੱਧੂ ਨੂੰ ਆਪਣਾ ਪਹਿਲਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ। ਡੇਵ ਸਿੱਧੂ ਉੱਤਰੀ ਅਮਰੀਕਾ ਦੇ ਪਹਿਲੇ ਪੰਜਾਬੀ-ਅੰਗਰੇਜੀ ਅਖ਼ਬਾਰ ‘ਪੱਤਰਿਕਾ’ ਦੇ ਜਨਰਲ ਮੈਨੇਜਰ ਹਨ, ਜੋ ਕਿ ਦੋ ਦਹਾਕੇ ਪਹਿਲਾਂ ਉਨ੍ਹਾਂ ਦੇ ਪਿਤਾ ਐਂਡੀ ਸਿੱਧੂ ਨੇ ਸ਼ੁਰੂ ਕੀਤਾ ਸੀ। ਪੱਤਰਿਕਾ ਇੱਕ ਹਫ਼ਤਾਵਾਰੀ ਅਖ਼ਬਾਰ ਹੈ, ਜੋ ਕਿ ਐਬਟਸਫੋਰਡ ਸਥਿਤ ਆਪਣੇ ਮੁੱਖ ਦਫ਼ਤਰ ਤੋਂ ਛਪ ਕੇ ਲੋਅਰ ਮੈਨਲੈਂਡ ਵਿੱਚ ਵਸਦੇ ਆਪਣੇ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਦਾ ਹੈ। ਲੋਅਰ ਮੈਨਲੈਂਡ ਇੱਕ ਨਾਂ ਹੈ, ਜੋ ਕਿ ਖੇਤਰ ਦੇ ਇਲਾਕਿਆਂ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ, ਵੈਨਕੁਵਰ ਸਮੇਤ ਕਈ ਹੋਰ ਖੇਤਰ ਆਉਂਦੇ ਹਨ। 

ਹੋਰ ਖਬਰਾਂ »