ਫੰਡ ਇਕੱਠਾ ਕਰਕੇ ਮਨਾਈ ਵਿਸਾਖੀ

ਐਬਟਸਫੋਰਡ (ਬ੍ਰਿਟਿਸ਼ ਕੋਲੰਬੀਆ), 15 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :  ਐਬਟਸਫੋਰਡ ਦੇ ਸਕੂਲ ਨੇ ਹਾਦਸੇ ’ਚ ਜ਼ਖਮੀ ਹੋਏ ਦੋ ਪੰਜਾਬੀ ਮੂਲ ਦੇ ਕੈਨੇਡੀਅਨ ਬੱਚਿਆਂ ਲਈ ਫੰਡ ਇਕੱਠ ਕਰਕੇ ਵਿਸਾਖੀ ਮਨਾਈ। ਇਹ ਬੱਚੇ ਪਿਛਲੇ ਮਹੀਨੇ ਜਦੋਂ ਆਪਣੀ ਨਾਨੀ ਨਾਲ ਸਕੂਲ ਜੇ ਰਹੇ ਸਨ ਤਾਂ ਇਸ ਦੌਰਾਨ ਇੱਕ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਬੱਚੇ ਜ਼ਖਮੀ ਹੋ ਗਏ ਸਨ, ਜਦਕਿ ਇਨ੍ਹਾਂ ਦੀ ਨਾਨੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿੱਚ ਰਿਕ ਹੈਨਸਨ ਸੈਕੰਡਰੀ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਸਕੂਲ ਦੇ ਸਾਲਾਨਾ ਵਿਸਾਖੀ ਸਮਾਗਮ ਮੌਕੇ ਪੀੜਤ ਪਰਿਵਾਰ ਦੀ ਵਿੱਤੀ ਮਦਦ ਲਈ ਫੰਡ ਇਕੱਠਾ ਕਰਨ ਦੀ ਸ਼ੁਰੂਆਤ ਕੀਤੀ। ਉਸੇ ਦਿਨ ਇਕੱਠੇ ਹੋਏ 1000 ਡਾਲਰ ਦਾ ਚੈਕ ਰਿਕ ਹੈਨਸਨ ਸੈਕੰਡਰੀ ਸਕੂਲ ਵੱਲੋਂ ਪੀੜਤ ਪਰਿਵਾਰ ਨੂੰ ਦਿੱਤਾ ਗਿਆ।
ਸਕੂਲ ਦੀ ਪ੍ਰਿੰਸੀਪਲ ਡੇਵ ਡੇ ਵਿਟ ਨੇ ਦੱਸਿਆ ਕਿ ਸਕੂਲ ਦੇ ਸਟਾਫ਼ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਹਾਦਸੇ ਵਿੱਚ ਜ਼ਖਮੀ ਹੋਏ ਪੰਜਾਬੀ ਮੂਲ ਦੇ ਕੈਨੇਡੀਅਨ ਬੱਚਿਆਂ ਦਾ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੈ ਅਤੇ ਅਸੀਂ ਉਸ ਪਰਿਵਾਰ ਦੀ ਕੁਝ ਆਰਥਿਕ ਮਦਦ ਕਰਨਾ ਚਾਹੁੰਦੇ ਹਾਂ।

ਹੋਰ ਖਬਰਾਂ »