ਕੈਨਬਰਾ, 16 ਅਪ੍ਰੈਲ (ਹ.ਬ.) : ਆਸਟ੍ਰੇਲੀਆ ਵਿਚ ਗਰੀਬੀ ਕਾਰਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੋ ਰਹੇ ਹਨ। ਬੀਤੇ 12 ਮਹੀਨੇ ਵਿਚ ਆਸਟ੍ਰੇਲੀਆ ਦੇ ਬੱਚਿਆਂ ਵਿਚੋਂ 20 ਫ਼ੀਸਦੀ ਤੋਂ ਜਿਆਦਾ ਬੱਚੇ ਭੁੱਖੇ ਰਹਿ ਰਹੇ ਹਨ। ਪਿਛਲੇ ਇਕ ਸਾਲ ਵਿਚ ਹਰ ਪੰਜ ਵਿਚੋਂ ਇਕ ਆਸਟ੍ਰੇਲੀਆਈ ਬੱਚਾ ਭੁੱਖਾ ਰਿਹਾ, ਇੱਥੇ ਤੱਕ ਕਿ ਬੱਚੇ ਭੁੱਖ ਲਗਣ 'ਤੇ ਕਾਗਜ਼ ਚਬਾਉਣ ਲਈ ਮਜਬੂਰ ਹੋ ਰਹੇ ਹਨ। ਇੱਕ ਵੈਬਸਾਈਟ ਦੀ ਰਿਪੋਰਟ ਅਨਸਾਰ ਬੀਤੇ 12 ਮਹੀਨੇ ਵਿਚ ਹਰ ਪੰਜ ਵਿਚੋਂ ਇਕ ਆਸਟ੍ਰੇਲੀਆਈ ਬੱਚਾ ਭੁੱਖਾ ਰਿਹਾ ਹੈ। ਫੂਡਬੈਂਕ ਦੀ ਰਿਪੋਰਟ ਕਹਿੰਦੀ ਹੈ ਕਿ ਬੀਤੇ ਪੰਜ ਵਿਚੋਂ ਇਕ ਬੱਚੇ ਨੂੰ ਕਈ ਸਥਿਤੀਆਂ ਵਿਚ ਭੁੱਖਾ ਰਹਿਣਾ ਪਿਆ। ਇਸ ਵਿਚੋਂ 18 ਫ਼ੀਸਦੀ ਦੀ ਰਿਪੋਰਟ ਕਹਿੰਦੀ ਹੈ ਕਿ ਬੀਤੇ ਸਾਲ ਪੰਜ ਵਿਚੋਂ ਇਕ ਬੱਚੇ ਨੂੰ ਕਈ ਸਥਿਤੀਆਂ ਵਿਚ ਭੁੱਖਾ ਰਹਿਣਾ ਪਿਆ। ਇਸ ਵਿਚੋਂ 18 ਫ਼ੀਸਦੀ ਨੂੰ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਵਾਰ ਬਗੈਰ ਨਾਸ਼ਤਾ ਦੇ ਸਕੂਲ ਜਾਣਾ ਪਿਆ। 
ਇਸੇ ਤਰ੍ਹਾਂ 11 ਫ਼ੀਸਦੀ ਨੂੰ ਹਫ਼ਤੇ ਵਿਚ  ਘੱਟ ਤੋਂ ਘੱਟ Îਇਕ ਵਾਰ ਰਾਤ ਨੂੰ ਬਗੈਰ ਰੋਟੀ ਖਾਧੇ ਸੌਣਾ ਪਿਆ।  ਰਿਪੋਰਟ ਮੁਤਾਬਕ ਕਰੀਬ 9 ਫ਼ੀਸਦੀ ਨੂੰ ਹਫਤੇ ਵਿਚ ਘੱਟ ਤੋਂ ਘੱਟ Îਇਕ ਦਿਨ ਪੂਰਾ ਦਿਨ ਬਗੈਰ ਰੋਟੀ ਦੇ ਗੁਜ਼ਾਰਨਾ ਪਿਆ। ਕਰੀਬ 29 ਫ਼ੀਸਦੀ ਮਾਪੇ ਅਕਸਰ ਬਗੈਰ ਖਾਏ ਰਹਿ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਭੋਜਨ ਮਿਲ ਸਕੇ। 
ਫੂਡਬੈਂਕ ਦੁਆਰਾ 1 ਹਜ਼ਾਰ ਮਾਪਿਆਂ ਦੇ ਸਰਵੇਖਣ ਵਿਚ ਦੇਖਿਆ ਗਿਆ ਕਿ 15 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਬੱਚਿਆਂ ਦਾ 22 ਫ਼ੀਸਦੀ ਅਜਿਹੇ ਪਰਿਵਾਰ ਵਿਚ ਰਹਿੰਦੇ ਹਨ ਜੋ ਬੀਤੇ 12 ਮਹੀਨੇ ਵਿਚ ਕਦੇ ਨਾ ਕਦੇ ਖਾਣ ਤੋਂ ਵਾਂਝੇ ਰਹੇ। ਫੂੱਡਬੈਂਕ ਵਿਕਟੋਰੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਵ ਮੈਕਨਾਮਾਰਾ ਨੇ ਆਸਟ੍ਰੇਲੀਆਈ ਬਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ, ਮੇਰਾ ਮੰਨਣਾ ਹੈ ਕਿ ਇਕ ਸਮਾਜ ਦੇ ਤੌਰ 'ਤੇ ਇਹ ਸਾਡੇ ਲਈ ਬਹੁਤ ਦੁਖਦ ਹੈ। 
ਮੈਕਨਮਾਜਰਾ ਨੇ ਕਿਹਾ ਕਿ ਕੁਝ ਬੱਚੇ ਕਾਗਜ਼ ਖਾ ਰਹੇ ਹਨ। ਉਨ੍ਹਾਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਹਾ ਹੈ ਕਿ ਪੁਖਤਾ ਭੋਜਨ ਨਹੀਂ ਹੈ ਅਤੇ ਜੇਕਰ ਆਪ ਨੂੰ ਭੁੱਖ ਲੱਗਦੀ ਹੈ ਤਾਂ ਆਪ ਦਾ ਕਾਗਜ਼ ਚਬਾਣਾ ਹੋਵੇਗਾ।  ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਪਿਆਂ ਨੂੰ ਅਪਣੇ ਬੱਚਿਆਂ ਨੂੰ ਖੁਆਉਣ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। 
 

ਹੋਰ ਖਬਰਾਂ »