ਕੈਲੀਫੋਰਨੀਆ, 16 ਅਪ੍ਰੈਲ (ਹ.ਬ.) : ਦੁਨੀਆ ਦੀ ਕਈ ਈ ਕਾਮਰਸ ਕੰਪਨੀਆਂ ਜਾਂ ਫੂਨ ਚੇਨ ਅਪਣੇ ਪ੍ਰੋਡਕਟ ਦੀ ਡਿਲੀਵਰੀ ਦੇ ਲਈ ਡਰੋਨ ਦਾ ਇਸਤੇਮਾਲ ਕਰ ਰਹੀ ਹੈ। ਲੇਕਿਨ ਰਵਾਂਡਾ ਵਿਚ ਡਰੋਨ ਦੇ ਜ਼ਰੀਏ ਮਰੀਜ਼ਾਂ ਜਾਂ ਜ਼ਰੂਰਤਮੰਦਾਂ ਨੂੰ ਦਵਾਈ ਜਾਂ ਖੂਨ ਪਹੁੰਚਾਉਣ ਵਾਲੀ ਦੁਨੀਆ ਦੀ ਪਹਿਲੀ ਸੇਵਾ ਚਲ ਰਹੀ ਹੈ। ਹੁਣ ਇਹ ਪੂਰੇ ਰਵਾਡਾਂ  ਨੂੰ ਕਵਰ ਕਰੇਗੀ। ਇਸ ਦੇ ਲਈ ਕੈਲੀਫੋਰਨੀਆ ਦੀ ਕਮਰਸ਼ੀਅਲ  ਡਰੋਨ ਬਣਾਉਣ ਵਾਲੀ ਕੰਪਨੀ ਜਿਪਲਾਈਨ ਨੇ ਦੁਨੀਆ ਦੀ ਸਭ ਤੋਂ ਤੇਜ਼ ਡਰੋਨ ਡਿਲੀਵਰੀ ਸਰਵਿਸ ਤਿਆਰ ਕੀਤੀ ਹੈ। ਰਵਾਂਡਾ ਵਿਚ 2016 ਤੋਂ ਕੰਮ ਕਰ ਰਹੀ ਕੰਪਨੀ ਨੇ ਇਸ ਤਕਨਾਲੌਜੀ ਨੂੰ ਹੋਰ ਬਿਹਤਰ ਅਤੇ ਤੇਜ਼ ਬਣਾਇਆ ਹੈ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਮਰੀਜ਼ਾਂ ਨੂੰ ਮਦਦ ਮਿਲੇ ਸਕੇਗੀ। ਡਰੋਨ ਡਿਲੀਵਰੀ ਸਿਸਟਮ ਦੇ ਜ਼ਰੀਏ ਪਿਛਲੇ 15 ਮਹੀਨਿਆਂ ਵਿਚ 4 ਹਜ਼ਾਰ ਉਡਾਣਾਂ ਦੇ ਜ਼ਰੀਏ ਕਰੀਬ ਇਕ ਲੱਖ ਲੀਟਰ ਖੂਨ ਮਰੀਜ਼ਾਂ ਤੱਕ ਪਹੁੰਚਾਇਆ ਗਿਆ ਹੈ। ਬਲੱਡ ਡਿਲੀਵਰੀ ਡਰੋਨ ਸਿਸਟਮ ਦੇ ਤਹਿਤ ਖੂਨ ਜਾਂ ਦਵਾਈ ਦੀ ਜ਼ਰੂਰਤ ਪੈਣ 'ਤੇ ਡਾਕਟਰ ਜਾਂ ਹਸਪਤਾਲ ਨੂੰ ਸੈਂਟਰਲ ਡਿਸਟਰੀਬਿਊਸ਼ਨ  ਸਿਸਟਮ ਨੂੰ ਇੱਕ ਮੈਸੇਜ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਜ਼ਰੂਰਤਮੰਦ ਤੱਕ 20 ਮਿੰਟ ਦੇ ਅੰਦਰ ਮਦਦ ਪਹੁੰਚ ਜਾਂਦੀ ਹੈ। ਇਸ ਦੇ ਤਹਿਤ ਖੂਨ ਦੇ ਪੈਕੇਟ ਨੂੰ ਡਰੋਨ ਵਿਚ ਲੱਗੇ ਪੇਲੋਡ ਵਿਚ ਰੱਖ ਦਿੱਤਾ ਜਾਂਦਾ ਹੈ। ਡਰੋਨ ਪਹਿਲਾਂ ਤੋਂ ਸੈਟ ਕੀਤੀ ਗਈ ਲੋਕੇਸ਼ਨ 'ਤੇ ਪੈਰਾਸ਼ੂਟ ਦੇ ਜ਼ਰੀਏ ਦਵਾਈ ਜਾਂ ਖੂਨ ਦੇ ਪੈਕੇਟ ਡੇਗ ਦਿੰਦਾ ਹੈ। ਇਸ ਦੌਰਾਨ ਡਰੋਨ ਜ਼ਮੀਨ 'ਤੇ ਲੈਂਡ ਨਹੀਂ ਕਰਦਾ, ਬਲਕਿ ਡਿਲੀਵਰੀ ਕਰਕੇ ਬੇਸ 'ਤੇ ਪਰਤ ਜਾਂਦਾ ਹੈ। ਕੰਪਨੀ ਨੇ ਹਾਲ ਹੀ ਵਿਚ ਹੋਰ ਤੇਜ਼ ਡਰੋਨ ਤਿਆਰ ਕੀਤੇ ਹਨ। ਰਵਾਂਡਾ ਤੋਂ ਬਾਅਦ ਤਨਜਾਨੀਆ ਨੇ ਵੀ ਇਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ।  ਇਸ ਵਿਚ ਅਮਰੀਕੀ ਸਰਕਾਰ ਨੇ ਕਰੀਬ 1800 ਕਰੋੜ ਰੁਪਏ ਦੀ ਮਦਦ ਕੀਤੀ ਹੈ। ਛੇਤੀ ਹੀ ਅਮਰੀਕਾ ਵਿਚ ਵੀ ਇਹ ਨੈਟਵਰਕ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਇਸ ਨੂੰ ਦੁਨੀਆ ਭਰ ਵਿਚ ਸ਼ੁਰੂ ਕੀਤਾ ਜਾਵੇਗਾ।

ਹੋਰ ਖਬਰਾਂ »