ਹੈਦਰਾਬਾਦ, 16 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਹੈਦਰਾਬਾਦ ਦੀ ਪ੍ਰਸਿੱਧ ਮੱਕਾ ਮਸਜਿਦ 'ਚ ਹੋਏ ਬੰਬ ਧਮਾਕੇ ਮਾਮਲੇ 'ਚ 11 ਸਾਲਾਂ ਬਾਅਦ ਸੋਮਵਾਰ ਨੂੰ ਫੈਸਲਾ ਸੁਣਾਇਆ ਗਿਆ। ਇਸ ਮਾਮਲੇ 'ਚ ਵਿਸ਼ੇਸ਼ ਐਨਆਈਏ ਦੀ ਅਦਾਲਤ ਨੇ ਮੁਲਜ਼ਮ ਸਵਾਮੀ ਅਸੀਮਾਨੰਦ ਸਣੇ ਸਾਰੇ 5 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਫੈਸਲਾ ਸੁਣਾਉਣ ਲਈ ਮੁਲਜ਼ਮ ਅਸੀਮਾਨੰਦ ਨੂੰ ਨਮਾਪੱਲੀ ਕੋਰਟ 'ਚ ਲਿਆਂਦਾ ਗਿਆ ਸੀ। ਸਵਾਮੀ ਅਸੀਮਾਨੰਦ ਇਸ ਮਾਮਲੇ ਦੇ ਮੁੱਖ ਮੁਲਜ਼ਮਾਂ 'ਚੋਂ ਇਕ ਸਨ। 18 ਮਈ 2007 ਨੂੰ ਹੋਏ ਧਮਾਕੇ 'ਚ 9 ਵਿਅਕਤੀ ਮਾਰੇ ਗਏ ਸਨ ਜਦੋਂਕਿ 58 ਲੋਕ ਜ਼ਖ਼ਮੀ ਹੋਏ ਸਨ। ਬਾਅਦ 'ਚ ਪ੍ਰਦਰਸ਼ਨਕਾਰੀਆਂ 'ਤੇ ਹੋਈ ਪੁਲਿਸ ਗੋਲੀਬਾਰੀ 'ਚ ਵੀ ਕੁੱਝ ਲੋਕ ਮਾਰੇ ਗਏ ਸੀ।

ਹੋਰ ਖਬਰਾਂ »