ਅਲ ਅਵਜਾ, 17 ਅਪ੍ਰੈਲ (ਹ.ਬ.) : ਕਰੀਬ ਦੋ ਦਹਾਕੇ ਤੱਕ ਇਰਾਕ 'ਤੇ ਰਾਜ ਕਰਨ ਵਾਲੇ ਸਾਬਕਾ ਤਾਨਾਸ਼ਾਹ ਸੱਦਾਮ ਹੁਸੈਨ ਨੂੰ 30 ਦਸੰਬਰ 2006 ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ। ਮੌਤ ਤੋਂ ਬਾਅਦ ਸੱਦਾਮ ਦੀ ਲਾਸ਼ ਨੂੰ ਉਨ੍ਹਾਂ ਦੇ ਪਿੰਡ ਅਲ ਅਵਜਾ ਵਿਚ ਦਫਨਾਇਆ ਗਿਆ ਸੀ। ਲੇਕਿਨ ਹੁਣ ਇੱਥੇ ਸੱਦਾਮ ਦਾ ਕੰਕਾਲ ਨਹੀਂ ਹੈ। ਸੱਦਾਮ ਦੀ ਕੰਕਰੀਟ ਦੀ ਕਬਰ ਵੀ ਟੁੱਟੀ ਪਈ ਹੈ।
ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਜਾਰਜ ਡਬਲਿਊ ਬੁਸ਼ ਨੇ ਸਾਬਕਾ ਤਾਨਾਸ਼ਾਹ ਦੀ ਲਾਸ਼ ਨੂੰ ਅਮਰੀਕਨ ਮਿਲਟਰੀ ਹੈਲੀਕਾਪਟਰ ਰਾਹੀਂ ਬਗਦਾਦ ਤੋਂ ਤਿਕਰਿਤ ਰਵਾਨਾ ਕੀਤਾ ਗਿਆ ਸੀ। ਲੇਕਿਨ ਅੱਜ ਸੱਦਾਮ ਦੀ ਲਾਸ਼ ਨੂੰ ਰਹੱਸ ਖੜ੍ਹਾ ਹੋ ਗਿਆ ਹੈ।
ਕੀ ਵਾਕਈ ਉਨ੍ਹਾਂ ਦੀ ਲਾਸ਼ ਅਲ ਅਵਜਾ ਵਿਚ ਹੈ ਜਾਂ ਉਸ ਨੂੰ ਪੁੱਟ ਕੇ ਕੱਢਿਆ ਗਿਆ ਹੈ। ਜੇਕਰ ਅਜਿਹਾ ਤਾਂ ਆਖਰ ਉਨ੍ਹਾਂ ਦੀ ਲਾਸ਼ ਨੂੰ ਕਿੱਥੇ ਲੈ ਜਾਇਆ ਗਿਆ ਹੈ। ਸੱਦਾਮ ਦੀ ਪੀੜੀ ਨਾਲ ਜੁੜੇ ਸ਼ੇਖ  ਮਨਫ ਅਲੀ ਅਲ ਨੇ ਕਿਹਾ ਕਿ ਇਸ ਗੱਲ 'ਤੇ ਸਹਿਮਤੀ ਸੀ ਕਿ ਸੱਦਾਮ ਨੂੰ ਬਗੈਰ ਦੇਰੀ ਕੀਤੇ ਦਫਨਾਇਆ ਜਾਵੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੱਦਾਮ ਦੀ ਲਾਸ਼ ਨੂੰ ਕਬਰ ਤੋਂ ਬਾਹਰ ਕੱਢ ਕੇ ਸਾੜ ਦਿੱਤਾ ਗਿਆ ਹੈ।
ਜਿਸ ਜਗ੍ਹਾ 'ਤੇ ਸੱਦਾਮ ਨੂੰ ਦਫਨਾਇਆ ਗਿਆ ਉਹ ਜਗ੍ਹਾ ਤੀਰਥ ਸਥਾਨ ਬਣ ਗਈ ਹੈ। 28 ਅਪ੍ਰੈਲ ਨੂੰ ਸੱਦਾਮ ਦੇ ਜਨਮ ਦਿਵਸ ਦੇ ਦਿਨ ਇੱਥੇ ਸਕੂਲੀ ਬੱਚੇ ਅਤੇ ਉਨ੍ਹਾਂ ਦੇ ਹਮਾਇਤੀ ਆਉਂਦੇ ਹਨ। ਹਾਲਾਂਕਿ ਹੁਣ Îਇੱਥੇ ਆਉਣ ਦੇ ਲਈ ਵਿਸ਼ੇਸ਼ ਆਗਿਆ ਦੀ ਜ਼ਰੂਰਤ ਹੁੰਦੀ ਹੈ।  ਕਬਰ ਦੀ ਸੁਰੱਖਿਆ ਵਿਚ ਲੱਗੇ ਸ਼ਿਆ ਪੈਰਾ ਮਿਲਟਰੀ ਫੋਰਸ ਦਾ ਦਾਅਵਾ ਹੈ ਕਿ ਅੱਤਵਾਦੀ ਸੰਗਠਨ ਆਈਐਸ ਨੇ ਅਪਣੇ ਲੜਾਕੇ ਤੈਨਾਤ ਕੀਤੇ ਸੀ। ਹਵਾਈ ਹਮਲੇ ਵਿਚ ਸੱਦਾਮ ਦੀ ਕਬਰ ਬਰਬਾਦ ਹੋ ਗਈ।
ਸੱਦਾਮ ਦੇ ਲਈ ਕੰਮ ਕਰ ਚੁੱਕੇ ਇੱਕ ਲੜਾਕੇ ਨੇ ਦਾਅਵਾ ਕੀਤਾ ਕਿ ਤਾਨਾਸ਼ਾਹ ਦੀ ਧੀ ਹਾਲਾ ਅਪਣੇ ਪ੍ਰਾਈਵੇਟ ਜੈਟ ਰਾਹੀਂ ਇਰਾਕ ਆਈ ਸੀ ਅਤੇ ਚੁੱਪਚਾਪ ਅਪਣੇ ਪਿਤਾ ਦੀ ਲਾਸ਼ ਲੈ ਕੇ ਜਾਰਡਨ ਚਲੀ ਗਈ।

ਹੋਰ ਖਬਰਾਂ »