ਕਾਠਮਾਂਡੂ, 17 ਅਪ੍ਰੈਲ (ਹ.ਬ.) : ਨੇਪਾਲ ਵਿਚ ਸਥਿਤ ਭਾਰਤੀ ਅੰਬੈਸੀ ਦੇ ਨੇੜੇ ਧਮਾਕੇ ਦੀ ਖ਼ਬਰ ਹੈ। ਇਸ ਧਮਾਕੇ ਵਿਚ ਕਿਸੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਲੇਕਿਨ ਇਸ ਧਮਾਕੇ ਵਿਚ ਭਾਰਤੀ ਅੰਬੈਸੀ ਦੀ ਕੰਧ ਢਹਿ ਗਈ ਹੈ। ਸੋਮਵਾਰ ਰਾਤ ਨੇਪਾਲ ਦੇ ਵਿਰਾਟਨਗਰ ਵਿਚ ਸਥਿਤ ਭਾਰਤੀ ਅੰਬੈਸੀ ਦੇ ਕੋਲ ਇਹ ਧਮਾਕਾ ਹੋਇਆ ਹੈ।  ਦੱਸਿਆ ਜਾ ਰਿਹਾ ਹੈ ਕਿ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਇੱਥੇ ਬੰਬ  ਲਗਾਇਆ ਸੀ। ਫਿਲਹਾਲ  ਨੇਪਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਸੂਤਰਾਂ ਅਨੁਸਾਰ ਇਸ ਹਮਲੇ ਦੇ ਪਿੱਛੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦਾ ਹੱਥ ਹੋ ਸਕਦਾ ਹੈ ਅਤੇ ਆਈਐਸਆਈ ਇਸੇ ਤਰ੍ਹਾਂ ਹੋਰ ਭਾਰਤੀ ਅੰਬੈਸੀਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ।
ਨੇਪਾਲ ਦੇ ਅਖ਼ਬਾਰ ਅਨੁਸਾਰ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਧਮਾਕੇ ਵਿਚ ਭਾਰਤੀ ਅੰਬੈਸੀ ਦੀ ਪੱਛਮੀ ਦਿਸ਼ਾ ਵੱਲ ਦੀ ਕੰਧ ਨੂੰ ਨੁਕਸਾਨ ਪੁੱਜਿਆ। ਗੌਰਤਲਬ ਹੈ ਕਿ ਨੇਪਾਲ ਵਿਚ ਹਾਲ ਹੀ ਵਿਚ ਕਮਿਊਨਿਸਟ ਪਾਰਟੀ ਆਫ਼ ਨੇਪਾਲ ਦੀ ਸਰਕਾਰ ਬਣੀ ਹੈ। ਜਿਸ ਦੀ ਵਾਗਡੋਰ ਕੇਪੀ ਸ਼ਰਮਾ ਦੇ ਹੱਥ ਵਿਚ ਹੈ। ਦੱਸ ਦੇਈਏ ਕਿ ਕੇਵੀ ਸ਼ਰਮਾ ਦਾ ਝੁਕਾਅ ਚੀਨ ਵੱਲ ਜ਼ਿਆਦਾ ਰਿਹਾ ਹੈ।
ਇਹੀ ਕਾਰਨ ਹੈ ਕਿ ਨੇਪਾਲ ਵਿਚ ਭਾਰਤ ਵਿਰੋਧ ਵਧਣ ਦੀ ਸੰਭਾਵਨਾ ਹੈ। ਹੁਣ ਭਾਰਤੀ ਅੰਬੈਸੀ ਦੇ ਬਾਹਰ ਕਥਿਤ ਆਈਐਸਆਈ ਦੇ ਹਮਲੇ ਤੋਂ ਬਾਅਦ ਇਹ ਸੱਚ ਸਾਬਤਾ ਹੁੰਦਾ ਦਿਖਾਈ ਦੇ ਰਿਹਾ ਹੈ।

ਹੋਰ ਖਬਰਾਂ »