ਨਵੀਂ ਦਿੱਲੀ, 17 ਅਪ੍ਰੈਲ (ਹ.ਬ.) : ਈਰਾਈ ਵਿਚ ਵਾਪਰੀ ਬੱਸ ਹਾਦਸੇ ਵਿਚ ਇੱਕ 14 ਸਾਲਾ ਭਾਰਤੀ ਲੜਕੀ ਦੀ ਮੌਤ ਹੋ ਗਈ ਅਤੇ 19 ਭਾਰਤੀ ਜ਼ਖਮੀ ਹੋ ਗਏ। ਇਹ ਜਾਣਕਾਰੀ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਤੀ। ਇਸ ਹਾਦਸੇ ਵਿਚ ਮੁਹੰਮਦ ਅਲੀ ਨਾਂ ਦਾ ਵਿਅਕਤੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਜੋ ਕਿ ਅਜੇ ਆਈਸੀਯੂ ਵਿਚ ਹੈ। ਬਾਕੀ ਦੇ 18 ਲੋਕਾਂ ਨੂੰ ਮੁਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਉਨ੍ਹਾਂ ਦਾ ਸਟਾਫ਼ ਹਰ ਤਰ੍ਹਾਂ ਦੀ ਮਦਦ ਦੇਣ ਦੇ ਲਈ ਹਸਪਤਾਲ ਵਿਚ ਮੌਜੂਦ ਹੈ।  ਆਪ ਨੂੰ ਦੱਸ ਦੇਈਏ ਕਿ ਇਹ  20 ਭਾਰਤੀ ਤੀਰਥ ਯਾਤਰੀ ਕਿਊਮ ਸ਼ਹਿਰ ਜਾ ਰਹੇ ਸੀ, ਇਸ ਜਗ੍ਹਾ ਨੂੰ ਇਸਲਾਮ ਵਿਚ ਪਵਿੱਤਰ ਮੰਨਿਆ ਜਾਂਦਾ ਹੈ। ਸੁਸ਼ਮਾ ਨਵੇ ਟਵਿਟਰ 'ਤੇ ਦੱਸਿਆ ਕਿ ਤਹਿਰਾਨ ਦੀ ਭਾਰਤੀ ਅੰਬੈਸੀ ਤੋਂ ਉਨ੍ਹਾਂ ਜਾਣਕਾਰੀ ਮਿਲੀ ਹੈ। 20 ਭਾਰਤੀ ਸ਼ਰਧਾਲੂਆਂ ਨਾਲ ਭਰੀ ਬੱਸ ਕੋਮ ਜਾ ਰਹੀ ਸੀ ਜੋ ਕਿ ਕੱਲ ਰਾਤ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ 14 ਸਾਲ ਦੀ ਕੁਲਸੁਮ ਫਾਤਿਮਾ ਦੀ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋ ਗਈ।  18 ਹੋਰ ਭਾਰਤੀਆਂ ਨੂੰ ਮੁਢਲੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਹਾਇਤਾ ਉਪਲਬਧ ਕਰਾਉਣ ਦੇ ਲਈ ਅੰਬੈਸੀ ਕਰਮਚਾਰੀ ਹਸਪਤਾਲ ਵਿਚ ਮੌਜੂਦ ਹਨ।

ਹੋਰ ਖਬਰਾਂ »