ਵਾਸ਼ਿੰਗਟਨ, 17 ਅਪ੍ਰੈਲ (ਹ.ਬ.) : ਸਾਬਕਾ ਅਮਰੀਕੀ ਐਫਬੀਆਈ ਮੁਖੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਸ਼ ਦਾ ਰਾਸ਼ਟਰਪਤੀ ਹੋਣ ਦੇ ਲਈ ਨੈਤਿਕ ਤੌਰ 'ਤੇ ਅਣਫਿੱਟ ਦੱਸਿਆ ਹੈ। ਉਨ੍ਹਾਂ ਨੇ ਪਿਛਲੇ ਸਾਲ ਨੌਕਰੀ ਤੋਂ  ਹਟਾਏ ਜਾਣ ਦੇ ਬਾਅਦ ਏਬੀਸੀ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਟਰੰਪ ਮਹਿਲਾਵਾਂ ਨੂੰ ਮਾਸ ਦਾ ਟੁਕੜਾ ਸਮਝਦੇ ਹਨ ਅਤੇ ਉਹ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਲਈ ਸੱਚ ਦਾ ਕੋਈ ਮੁੱਲ ਨਹੀਂ ਹੈ।
ਕੋਮੇ ਨੇ ਟਰੰਪ ਦੇ ਬਾਰੇ ਵਿਚ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਸਿਹਤ ਨੂੰ ਲੈ ਕੇ ਰਾਸ਼ਟਰਪਤੀ ਅਹੁਦੇ ਦੇ ਲਈ ਅਯੋਗ ਹਨ, ਬਲਕਿ ਮੈਂ ਸਮਝਦਾ ਹਾਂ ਕਿ ਉਹ ਨੈਤਿਕ ਤੌਰ 'ਤੇ ਇਸ ਅਹੁਦੇ ਦੇ ਲਈ ਅਯੋਗ ਹਨ। ਕੋਮੇ ਨੇ ਕਿਹਾ ਕਿ ਸਾਡੇ ਰਾਸ਼ਟਰਪਤੀ ਨੂੰ ਉਨ੍ਹਾਂ ਮੁੱਲਾਂ ਦੇ ਪ੍ਰਤੀ ਸਨਮਾਨ ਦਿਖਾਉਣਾ ਅਤੇ ਉਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਜੋ ਸਾਡੇ ਇਸ ਦੇਸ਼ ਦੇ ਮੁੱਲ ਵਿਚ ਹਨ, ਲੇਕਿਨ ਰਾਸ਼ਟਰਪਤੀ ਅਜਿਹਾ ਕਰਨ ਵਿਚ ਸਮਰਥ ਨਹੀਂ ਹਨ।
ਹਿਲੇਰੀ ਕਲਿੰਟਨ ਅਤੇ 2016 ਦੇ ਰਾਸ਼ਟਰਪਤੀ ਚੋਣ ਵਿਚ ਟਰੰਪ ਅਤੇ ਰੂਸੀ ਗਠਜੋੜ ਨੂੰ ਲੈ ਕੇ ਜਾਂਚ ਵਿਚ ਐਫਬੀਆਈ ਦੇ ਸਖ਼ਤ ਵਿਵਹਾਰ ਨੂੰ ਲੈ ਕੇ ਰਾਸ਼ਟਰਪਤੀ ਨੇ ਮਈ 2017 ਵਿਚ ਕੋਮੇ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਚੋਣਾਂ ਤੋਂ ਠੀਕ 11 ਦਿਨ ਪਹਿਲਾਂ ਕੋਮੇ ਨੇ ਐਲਾਨ ਕੀਤਾ ਸੀ ਕਿ ਹਿਲੇਰੀ ਦੇ ਵਿਦੇਸ਼ ਮੰਤਰੀ ਰਹਿਣ ਦੌਰਾਨ ਨਿੱਜੀ ਈ ਮੇਲ ਸਰਵਰ ਦੀ ਸੰਭਾਵਤ ਦੁਰਵਰਤੋਂ ਦੇ ਮਾਮਲੇ ਦੀ ਜਾਂਚ ਐਫਬੀਆਈ ਮੁੜ ਤੋਂ ਕਰੇਗੀ। ਹਿਲੇਰੀ ਦਾ ਕਹਿਣਾ ਸੀ ਕਿ ਇਹ ਕਦਮ ਟਰੰਪ ਦੇ ਹੱਥੀ ਉਨ੍ਹਾਂ ਦੀ ਹਾਰ ਦਾ ਕਾਰਨ ਬਣਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.