ਬਰਵਾਲਾ, 17 ਅਪ੍ਰੈਲ (ਹ.ਬ.) : ਬਰਵਾਲਾ-ਭਰੈਲੀ ਫਿਰਨੀ ਮਾਰਗ ਸਥਿਤ ਸ਼ਿਵ ਮੰਦਰ ਦੇ ਕੋਲ ਸੋਮਵਾਰ ਸਵੇਰੇ ਕਰੀਬ ਸਵਾ ਨੌਂ ਵਜੇ ਸਵਿਫਟ ਕਾਰ ਸਵਾਰ ਕਰੀਬ ਅੱਧਾ ਦਰਜਨ ਬਦਮਾਸ਼ਾਂ ਨੇ ਦਿਨ ਦਿਹਾੜੇ ਅੰਨ੍ਹੇਵਾਹ  ਗੋਲੀਆਂ ਚਲਾ ਕੇ ਮੋਨੂੰ ਗੈਂਗ ਦੇ ਗੈਂਗਸਟਰ ਭੂਪੇਸ਼ ਰਾਣਾ ਦੀ ਹੱਤਿਆ ਕਰ ਦਿੱਤੀ। ਉਹ ਕੁਝ ਦਿਨ ਪਹਿਲਾਂ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਘਟਨਾ ਸਥਾਨ ਤੋਂ ਪੁਲਿਸ ਨੂੰ ਗੋਲੀਆਂ ਦੇ ਨੌਂ ਖੋਲ ਬਰਾਮਦ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਭੂਪੇਸ਼ ਦੀ ਹੱਤਿਆ ਭੂਪੀ ਅਤੇ ਮੋਨੂੰ ਗੈਂਗ ਦੀ ਗੈਂਗਵਾਰ ਵਿਚ ਹੋਈ ਹੈ। ਵਾਰਦਾਤ ਤੋਂ ਗੁੱਸੇ ਵਿਚ ਆਏ ਘਰ ਵਾਲਿਆਂ ਨੇ ਬਰਵਾਲਾ ਬਾਈਪਾਸ ਅਤੇ ਮੁੜ ਰਾਸ਼ਟਰੀ ਰਾਜ ਮਾਰਗ 'ਤੇ ਸੁਲਤਾਨਪੁਰ ਦੇ ਕੋਲ ਲਾਸ਼ ਰੱਖ ਕੇ ਕਈ ਘੰਟੇ ਜਾਮ ਲਾਈ ਰੱਖਿਆ।
ਭੁਪੇਸ਼ ਪੁੱਤਰ ਰਾਮਪਾਲ ਸਵੇਰੇ ਅਪਣੇ ਘਰ ਤੋਂ ਅਲਟੋ ਕਾਰ ਵਿਚ  ਨੀਰਜ Îਨਿਵਾਸੀ ਬਤੌੜ ਅਤੇ ਰਿਸ਼ਤੇਦਾਰ ਪ੍ਰਿੰਸ ਵਾਸੀ ਮੁਬਾਰਕਪੁਰ ਪੰਜਾਬ ਦੇ ਨਾਲ ਕਿਤੇ ਜਾਣ ਦੇ ਲਈ Îਨਿਕਲਿਆ ਸੀ। ਜਿਵੇਂ ਹੀ ਉਹ ਘਰ ਤੋਂ ਕੁਝ ਹੀ ਦੂਰ ਸਥਿਤ ਸ਼ਿਵ ਮੰਦਰ ਦੇ ਨਜ਼ਦੀਕ ਪਹੁੰਚਿਆ ਤਾਂ ਸਵਿਫਟ ਕਾਰ ਵਿਚ ਸਵਾਰ ਹਮਲਾਵਰਾਂ ਨੇ ਉਸ ਦੀ ਕਾਰ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਭੂਪੇਸ਼ ਦੇ ਸਾਥੀਆਂ ਨੇ ਕਾਰ ਤੋਂ ਭੱਜ ਕੇ   ਪ੍ਰਾਇਮਰੀ ਸਕੂਲ ਵਿਚ ਲੁਕ ਕੇ ਜਾਨ ਬਚਾਈ। ਹਮਲਾਵਰਾਂ ਨੇ ਭੂਪੇਸ਼ ਦੀ ਕਾਰ ਨੂੰ ਓਵਰਟੇਕ ਕਰਦਿਆਂ ਪਹਿਲਾਂ ਉਸ ਦੀ ਕਾਰ ਰੋਕੀ। ਇਸ ਤੋ ਬਾਅਦ ਪਹਿਲੀ ਗੋਲੀ ਭੂਪੇਸ਼ ਦੀ ਕਾਰ ਦੇ ਦਰਵਾਜ਼ੇ 'ਤੇ ਮਾਰੀ। ਇਸ ਤੋਂ ਬਾਅਦ ਉਹ ਕਾਰ ਤੋਂ ਉਤਰ ਕੇ ਭੱਜਣ ਲੱਗਾ ਤਾਂ ਉਸ ਦੀ ਲੱਤ ਵਿਚ ਦੂਜੀ ਗੋਲੀ ਮਾਰ ਕੇ ਉਸ ਨੂੰ ਜ਼ਮੀਲ 'ਤੇ ਡੇਗ ਦਿੱਤਾ। ਇਸ ਤੋਂ ਬਾਅਦ ਭੂਪੇਸ਼ ਦੀ ਛਾਤੀ ਅਤੇ ਸਿਰ ਵਿਚ ਗੋਲੀਆਂ ਮਾਰੀਆਂ। ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਭੂਪੇਸ਼ ਦੀ ਹੱਤਿਆ ਕਰਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।  ਇਸ ਸਬੰਧੀ ਪੁਲਿਸ ਨੇ ਕਈ ਜਣਿਆਂ 'ਤੇ ਕੇਸ ਦਰਜ ਕਰ ਲਿਆ। ਦੂਜੇ ਪਾਸੇ ਬਰਵਾਲਾ ਚੌਕੀ ਦੇ ਇੰਚਾਰਜ ਰਾਮਮੇਹਰ ਨੂੰ ਡੀਐਸੀਪੀ ਮਨਬੀਰ ਸਿੰਘ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ।

ਹੋਰ ਖਬਰਾਂ »