ਮੋਹਾਲੀ, 17 ਅਪ੍ਰੈਲ (ਹ.ਬ.) : ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹੋਏ  ਜਾਨ ਲੇਵਾ ਹਮਲੇ ਦੀ ਫੇਸਬੁੱਕ 'ਤੇ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਮੁੜ ਸੋਸ਼ਲ ਸਾਈਟ 'ਤੇ Îਇਕ ਪੋਸਟ ਕਰਕੇ ਸਲਸਨੀ ਫੈਲਾ ਦਿੱਤੀ। ਦਿਲਪ੍ਰੀਤ ਨੇ ਲਿਖਿਆ ਹੈ ਕਿ ਇਸ ਮਾਮਲੇ ਨੂੰ ਧਰਮ ਨਾਲ ਨਾ ਜੋੜਿਆ ਜਾਵੇ। ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਨੀ ਨਹੀਂ ਹੈ। ਜੇਕਰ ਸਰਕਾਰ ਨੇ ਗੋਲੀਆਂ ਮਾਰੀਆਂ ਹਨ ਤਾਂ ਕੋਈ ਹੋਰ ਗੱਲ ਵੀ ਹੋ ਸਕਦੀ ਹੈ। ਉਸ ਨੇ ਪਰਮੀਸ਼ ਨੂੰ ਧਮਕੀ ਦਿੰਦੇ ਹੋਏ ਲਿਖਿਆ ਕਿ ਇਹ ਤਾਂ ਟਰੇਲਰ ਸੀ, ਜਦੋਂ ਮਾਰਨਾਂ ਹੋਇਆ ਉਦੋਂ ਪੰਜਾਹ ਗੋਲੀਆਂ ਗੋਲੀਆਂ ਮਾਰ ਕੇ ਜਾਵਾਂਗੇ।
ਇਸ ਪੋਸਟ ਤੋਂ ਬਾਅਦ ਪੁਲਿਸ ਵੀ ਸਰਗਰਮ ਹੋ ਗਈ ਹੈ। ਪੁਲਿਸ ਦੁਆਰਾ ਫੇਸਬੁੱਕ ਅਕਾਊਂਟ ਨੂੰ ਚਲਾਉਣ ਦੇ ਲਈ ਪ੍ਰਯੋਗ ਹੋ ਰਹੇ ਕੰਪਿਊਟਰ ਦੇ ਆਈਪੀ ਅਡਰੈਸ ਦੀ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਕੁਲਦੀਪ ਸਿੰਘ ਚਹਿਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ। ਦਿਲਪ੍ਰੀਤ ਨੂੰ ਮਾਮਲੇ ਵਿਚ ਨਾਮਜ਼ਦ ਕਰ ਲਿਆ ਹੈ।  ਪੰਜਾਬੀ ਗਾਇਕ 'ਤੇ ਹਮਲੇ ਦੇ ਸਬੰਧ ਵਿਚ ਗੈਂਗਸਟਰ ਦਿਲਪ੍ਰੀਤ ਨੇ ਲਿਖਿਆ ਹੈ ਕਿ ਇਸ ਦਾ ਕਾਰਨ ਖੁਦ ਪਰਮੀਸ਼ ਮੀਡੀਆ ਵਿਚ ਆ ਕੇ ਦੱਸੇਗਾ।

ਹੋਰ ਖਬਰਾਂ »