ਮੋਹਾਲੀ, 17 ਅਪ੍ਰੈਲ (ਹ.ਬ.) : ਜਿਸ ਰਾਤ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਮੋਹਾਲੀ ਵਿਚ ਹਮਲਾ ਹੋਇਆ ਸੀ। ਉਸ ਦਿਨ ਗੈਂਗਸਟਰ ਦਿਲਪ੍ਰੀਤ ਸਿੰਘ ਦੇ ਜ਼ੀਰਕਪੁਰ ਵਿਚ ਆਉਣ ਸਬੰਧੀ ਇਨਪੁਟ ਪੁਲਿਸ ਦੇ ਕੋਲ ਵੀ ਸਨ। ਪੁਲਿਸ ਨੂੰ ਪੱਕੀ ਖ਼ਬਰ ਸੀ ਕਿ ਗੈਂਗਸਟਰ ਜ਼ੀਰਕਪੁਰ ਅਤੇ ਪੰਚਕੂਲਾ ਬਾਰਡਰ 'ਤੇ ਅਪਣੇ ਕਿਸੇ ਜਾਣਕਾਰ ਨੂੰ ਮਿਲਣ ਆ ਰਿਹਾ ਹੈ।  ਪੁਲਿਸ ਵਲੋਂ ਬਕਾਇਦਾ ਜ਼ੀਰਕਪੁਰ ਖੇਤਰ ਵਿਚ ਨਾਕੇ ਲਗਾਏ ਗਏ ਸੀ। ਨਾਲ ਹੀ ਸਿਵਲ ਡਰੈਸ ਵਿਚ ਮੁਲਾਜ਼ਮ ਵੀ ਤੈਨਾਤ ਕੀਤੇ ਗਏ ਸਨ। ਲੇਕਿਨ ਇਸੇ ਦੌਰਾਨ ਪਰਮੀਸ਼ 'ਤੇ ਹਮਲਾ ਹੋ ਗਿਆ। ਇਸ ਤੋਂ ਬਾਅਦ ਗੈਂਗਸਟਰ ਨੇ ਫੇਸਬੁੱਕ 'ਤੇ ਪੋਸਟ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਪਤਾ ਚਲਿਆ ਹੈ ਕਿ ਜਿਸ ਖੇਤਰ ਵਿਚ ਪਰਮੀਸ਼ 'ਤੇ ਹਮਲਾ ਹੋਇਆ ਸੀ। ਉਸ ਦੇ ਠੀਕ ਵਾਲੀ ਬਿਲਡਿੰਗ ਵਿਚ ਲੱਗੇ ਕੈਮਰੇ ਨਹੀਂ ਚਲਦੇ ਸਨ। ਕੰਪਨੀ ਵਾਲੇ ਕੈਮਰੇ ਬਦਲਣ ਦੀ ਤਿਆਰੀ ਕਰ ਰਹੇ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਖੇਤਰ ਨੂੰ ਹੋਰ ਬਿਲਡਿੰਗਾਂ ਵਿਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਅਪਣੇ ਕਬਜ਼ੇ ਵਿਚ ਲੈ ਕੇ ਅਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਰਾਤ ਦਾ ਸਮਾਂ ਹੋਣ ਕਾਰਨ ਹਮਲਵਾਰ ਕੌਣ ਸਨ, ਇਸ ਦੀ ਜਾਂਚ ਕਰਨੀ ਵੀ ਸੌਖੀ ਨਹੀਂ ਹੋਵੇਗੀ। ਦੂਜੇ ਪਾਸੇ ਐਸਐਸਪੀ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਕਈ ਇਨਪੁਟ  ਆਉਂਦੇ ਹਨ। ਪੁਲਿਸ ਦੁਆਰਾ ਉਨ੍ਹਾਂ 'ਤੇ ਕੰਮ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਰਮੀਸ਼ 'ਤੇ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਦੂਜੇ ਗੈਂਗਸਟਰ ਸੰਪਤ ਨਹਿਰਾ ਦੀ ਇਨਪੁਟ ਵੀ ਮੋਹਾਲੀ ਵਿਚ ਆਈ ਸੀ। ਇਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਖਰੜ ਅਤੇ ਆਸ ਪਾਸ ਦੇ ਖੇਤਰ ਨੂੰ ਸੀਲ ਕਰ ਦਿੱਤਾ ਸੀ। ਇਸ ਦੀ ਭਿਣਕ ਦੋਸ਼ੀ ਨੂੰ ਪਹਿਲਾਂ ਹੀ ਲੱਗ ਗਈ ਸੀ ਅਜਿਹੇ ਵਿਚ ਉਹ ਫੜੇ ਜਾਣ ਤੋਂ ਬਚ ਗਿਆ ਸੀ। ਹਾਲਾਂÎਕ ਇਸ ਤੋਂ ਪਹਿਲਾਂ ਪੁਲਿਸ ਨੇ ਕਈ ਨਾਮੀ ਗੈਂਗਸਟਰ ਮੋਹਾਲੀ ਅਤੇ ਖਰੜ ਤੋਂ ਦਬੋਚੇ ਹਨ।

ਹੋਰ ਖਬਰਾਂ »