ਲੰਡਨ, 19 ਅਪ੍ਰੈਲ (ਹ.ਬ.) : ਬਰਤਾਨੀਆ ਦੇ ਦੌਰੇ ਦੌਰਾਨ ਨਰਿੰਦਰ ਮੋਦੀ ਨੇ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ਦੇ ਕੋਲ ਵਿਜੇ ਮਾਲਿਆ ਦੀ ਹਵਾਲਗੀ ਨਾਲ ਜੁੜਿਆ ਮਾਮਲਾ ਵੀ ਚੁੱਕਿਆ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਨੇ ਬਰਤਾਲੀਆ ਦੇ ਕੋਲ ਆਰਥਿਕ ਅਪਰਾਧੀਆ ਸਮੇਤ ਦੂਤਘਰ ਨਾਲ ਜੁੜੇ ਕਈ ਮੁੱਦੇ ਚੁੱਕੇ। ਗੋਖਲੇ ਤੋਂ ਪੁਛਿਆ ਗਿਆ ਸੀ ਕਿ ਕੀ ਪ੍ਰਧਾਨ ਮੰਤਰੀ ਮੋਦੀ ਨੇ ਬਰਤਾਨਵੀ ਪ੍ਰਧਾਨ ਮਤਰੀ ਥੈਰੇਸਾ ਦੇ ਨਾਲ ਗੱਲਬਾਤ ਦੌਰਾਨ ਮਾਲਿਆ ਦੀ ਹਵਾਲਗੀ ਦਾ ਮੁੱਦਾ ਚੁੱਕਿਆ।
ਇਸ 'ਤੇ ਗੋਖਲੇ ਨੇ ਕਿਹਾ ਕਿ ਆਰਥਿਕ ਅਪਰਾਧੀਆਂ ਸਮੇਤ ਦੂਤਘਰ ਨਾਲ ਜੁੜੇ ਕਈ ਮੁੱਦੇ ਚੁੱਕੇ ਗਏ। ਦੱਸ ਦੇਈਏ ਕਿ ਕਾਰੋਬਾਰੀ ਵਿਜੇ ਮਾਲਿਆ ਭਾਰਤ ਦੇ 13 ਬੈਂਕਾਂ ਤੋਂ 9 ਹਜ਼ਾਰ ਕਰੋੜ ਰੁਪਏ ਲੈ ਕੇ ਵਿਦੇਸ਼ ਜਾ ਚੁੱਕੇ ਹਨ। ਫਿਲਹਾਲ ਉਹ ਬਰਤਾਨੀਆ ਵਿਚ ਹਨ। ਭਾਰਤ ਸਰਕਾਰ ਉਨ੍ਹਾਂ ਦੀ ਹਵਾਲਗੀ ਦੀ ਤਿਆਰੀ ਕਰ ਰਹੀ ਹੈ।ਉਨ੍ਹਾਂ ਲੰਡਨ ਵਿਚ ਪਿਛਲੇ ਸਾਲ ਦੋ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਲੇਕਿਨ ਦੋਵੇਂ ਹੀ ਵਾਰ ਉਨ੍ਹਾਂ ਫਟਾਫਟ ਜ਼ਮਾਨਤ ਮਿਲ ਗਈ। ਸਰਕਾਰ ਉਨ੍ਹਾਂ ਭਾਰਤ ਲਿਆਉਣ ਦੇ ਲਈ ਦੋ ਹਜ਼ਾਰ ਪੰਨਿਆਂ ਦੇ ਸਬੂਤ ਲੰਡਨ ਨੂੰ ਸੌਂਪ ਚੁੱਕੀ ਹੈ। ਅਪਣੇ ਬਚਾਅ ਵਿਚ ਮਾਲਿਆ  ਭਾਰਤ ਵਿਚ ਖਰਾਬ ਜੇਲ੍ਹ ਵਿਵਸਥਾ ਤੱਕ ਦਾ ਹਵਾਲਾ ਦੇ ਚੁੱਕੇ ਹਨ।
 

ਹੋਰ ਖਬਰਾਂ »

ਅੰਤਰਰਾਸ਼ਟਰੀ