10 ਤੋਂ ਵੱਧ ਲੋਕਾਂ ਦੀ ਮੌਤ, 24 ਜ਼ਖ਼ਮੀ, ਡਰਾਈਵਰ ਗ੍ਰਿਫ਼ਤਾਰ

ਟੋਰਾਂਟੋ, 23 ਅਪ੍ਰੈਲ (ਹ.ਬ.) : ਕੈਨੇਡਾ ਦੇ ਟੋਰਾਂਟੋ ਵਿਚ ਇਕ ਵੈਨ ਨੇ ਪੈਦਲ ਰਾਹਗੀਰਾਂ ਨੂੰ ਦਰੜ ਕੇ ਮਾਰ ਦਿੱਤਾ। ਇਸ ਹਾਦਸੇ ਵਿਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦ ਕਿ 24 ਹੋਰ ਜ਼ਖਮੀ ਹੋ ਗਏ।  ਪੁਲਿਸ ਨੇ ਦੋਸ਼ੀ ਵੈਨ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।ਮਾਮਲੇ ਦੀ ਜਾਣਕਾਰੀ ਮਿਲਦੇ ਹੀ ਘਟਨਾ ਸਥਾਨ 'ਤੇ ਪੁੱਜੀ ਪੁਲਿਸ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਾਇਆ। ਜਿੱਥੇ ਜ਼ਿਆਦਾਤਰ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਯੋਂਗ ਸਟਰੀਟ ਅਤੇ ਫਿੰਚ ਐਵਨਿਊ ਵਿਚ ਦੁਪਹਿਰ ਡੇਢ ਵਜੇ ਵਾਪਰੀ। ਫਿਲਹਾਲ ਪੁਲਿਸ ਨੇ ਹੁਣ ਤੱਕ ਇਹ ਨਹੀਂ ਦੱਸਿਆ ਕਿ ਘਟਨਾ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ ਗਿਆ ਜਾਂ ਇਹ ਇਕ ਹਾਦਸਾ ਸੀ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਅੱਤਵਾਦੀ ਘਟਨਾ ਤਾਂ ਨਹੀਂ। ਫਿਲਹਾਲ ਡਰਾਈਵਰ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ 'ਤੇ ਅਫਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟਰ 'ਤੇ ਲਿਖਿਆ ਹੈ ਕਿ ਸਰਕਾਰ ਘਟਨਾ ਵਿਚ ਪ੍ਰਭਾਵਤ ਲੋਕਾਂ ਦੇ ਨਾਲ ਹੈ। ਨਾਲ ਹੀ ਉਨ੍ਹਾਂ ਨੇ Îਇਹ ਵੀ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਘਟਨਾ ਦੌਰਾਨ ਬੇਕਾਬੂ ਵੈਨ ਨੇ ਪਹਿਲਾਂ ਸੜਕ ਕਿਨਾਰੇ ਬਣੀ ÎਿÂਮਾਰਤ ਦੀ ਕੰਧ ਨਾਲ ਟੱਕਰੀ ਮਾਰੀ ਅਤੇ ਬਾਅਦ ਵਿਚ ਫੁੱਟਪਾਥ ਅਤੇ ਸੜਕ ਦੇ ਕਿਨਾਰੇ ਚਲ ਰਹੇ ਲੋਕਾਂ ਨੂੰ ਦਰੜਦੇ ਹੋਏ ਅੱਗੇ ਵਧ ਗਿਆ। ਪੁਲਿਸ ਅਨੁਸਾਰ ਇਸ ਪੂਰੀ ਘਟਨਾ ਵਿਚ ਕਈ ਬਜ਼ੁਰਗਾਂ ਨੂੰ  ਵੀ ਗੰਭੀਰ ਸੱਟਾਂ ਲੱਗੀਆਂ ਹਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿਚ ਇਸੇ ਤਰ੍ਹਾਂ ਨਾਲ ਕਈ ਵੱਡੀ ਅੱਤਵਾਦੀ ਘਟਨਾਵਾਂ ਪਹਿਲਾਂ ਹੀ ਹੋ ਚੁੱਕੀਆਂ ਹਨ। ਜਿੱਥੇ ਬੇਕਾਬੂ ਵੈਨ ਨਾਲ ਜਾਣ ਬੁੱਝ ਕੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
 

ਹੋਰ ਖਬਰਾਂ »