ਬਠਿੰਡਾ, 25 ਅਪ੍ਰੈਲ (ਹ.ਬ.) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੇ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਸੌਂਪੀ ਕੈਨੇਡਾ ਬੇਸਡ ਅੱਤਵਾਦੀਆਂ ਦੀ ਸੂਚੀ ਵਿਚ ਸਭ ਤੋਂ ਉਪਰ ਰੱਖੇ ਗਏ ਅੱਤਵਾਦੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਚੀਫ਼ ਹਰਦੀਪ ਨਿੱਜਰ ਨੂੰ ਇੰਟਰਪੋਲ ਦੀ ਮਦਦ ਰਾਹੀਂ ਸੋਮਵਾਰ ਨੂੰ ਕੈਨੇਡਾ ਤੋਂ ਫੜਿਆ ਗਿਆ। ਹਾਲਾਂਕਿ ਪੁਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਉਥੇ ਦੀ ਏਜੰਸੀਆਂ ਦਾ ਦਾਅਵਾ ਹੈ ਕਿ ਇਸ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾਵੇਗੀ। ਐਨਆਈਏ ਨੇ 5 ਹਿੰਦੂ ਨੇਤਾਵਾਂ ਸਮੇਤ ਲੁਧਿਆਣਾ ਵਿਚ ਮਾਰੇ ਗਏ ਆਰਐਸਐਸ ਨੇਤਾ ਰਵਿੰਦਰ ਗੋਸਾਈਂ ਦੀ ਹੱਤਿਆ ਵਿਚ ਵੀ ਅੱਤਵਾਦੀ ਹਰਦੀਪ ਨਿੱਜਰ ਦੀ ਭੂਮਿਕਾ ਪਾਈ ਸੀ।
ਐਨਆਈਏ ਨੇ ਨਿੱਜਰ 'ਤੇ ਕਰੀਬ ਇੱਕ ਹਫ਼ਤਾ ਪਹਿਲਾਂ ਐਫਆਈਆਰ ਦਰਜ ਕਰਨ ਤੋਂ ਬਾਅਦ ਇਸ ਦੇ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਇਸੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਹਾਲਾਂÎਕਿ ਨਿੱਜਰ ਦੀ ਪੰਜਾਬ ਪੁਲਿਸ ਨੂੰ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਕਾਂਡ, ਪਟਿਆਲਾ ਦੇ ਰੁਲਦਾ ਸਿੰਘ ਕਤਲ ਕੇਸ, ਨੂਰਪੁਰ ਬੇਦੀ ਵਿਚ ਫੜੇ ਗਏ ਅੱਤਵਾਦੀਆਂ ਨੂੰ ਟਰੇਨਿੰਗ ਅਤੇ ਫੰਡਿੰਗ ਕਰਨ ਸਮੇਤ ਕਈ ਮਾਮਲਿਆਂ ਵਿਚ ਭਾਲ ਸੀ। 2007 ਵਿਚ ਸ਼ਿੰਗਾਰ ਸਿਨੇਮਾ ਵਿਚ ਹੋਏ ਧਮਾਕੇ ਵਿਚ ਛੇ ਲੋ ਮਾਰੇ ਗਏ ਸੀ ਜਿਸ ਵਿਚ 42 ਜ਼ਖ਼ਮੀ ਹੋਏ ਸੀ।
ਨਿੱਜਰ ਦਾ ਪਹਿਲਾ ਰੈਡ ਕਾਰਨਸ ਨੋਟਿਸ ਨਵੰਬਰ 2014 ਵਿਚ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ 23 ਜਨਵਰੀ 2015  ਨੂੰ ਇਸ ਦਾ ਲੁਕ ਆਊਟ ਸਰਕੂਲਰ ਜਾਰੀ ਕੀਤਾ ਗਿਆ। 14 ਮਾਰਚ 2016 ਨੂੰ ਅੱਤਵਾਦੀ ਮੌਡਿਊਲ ਵਿਚ ਨਿੱਜਰ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਮੁੜ ਤੋਂ ਇਸ ਨੂੰ ਰੈਡ ਕਾਰਨਸ ਨੋਟਿਸ ਜਾਰੀ ਕੀਤਾ ਗਿਆ। ਜਦ ਤੀਜੀ ਵਾਰ ਐਨਆਈਏ ਦੀ ਜਾਂਚ ਵਿਚ ਇਸ ਦੀ ਟਾਰਗੈਟ ਕੀਲਿੰਗ  ਅਤੇ ਅੱਤਵਾਦੀ ਸਰਗਰਮੀਆਂ ਉਜਾਗਰ ਹੋਈਆਂ ਤਾਂ ਤੀਜੀ ਵਾਰ ਨੋਟਿਸ ਜਾਰੀ ਕੀਤਾ ਗਿਆ। ਇਸ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਸੌਂਪੀ ਅੱਤਵਾਦੀਆਂ ਦੀ ਸੂਚੀ ਵਿਚ ਇਸ ਦਾ ਨਾਂ ਸੀ, ਇਸੇ ਲਈ ਨਿੱਜਰ ਨੂੰ ਫੜਿਆ ਜਾ ਸਕਿਆ।

ਹੋਰ ਖਬਰਾਂ »