ਵਾਸ਼ਿੰਗਟਨ, 25 ਅਪ੍ਰੈਲ (ਹ.ਬ.) : ਅਮਰੀਕਾ ਦੇ ਇਲੀਨਾਇਸ ਦੇ ਅਟਾਰਨੀ ਜਨਰਲ ਨੇ ਚੀਨੀ ਵਿਦਿਆਰਥੀਆਂ ਸਮੇਤ ਗਾਹਕਾਂ ਦੇ ਨਾਲ ਵਿਤਕਰਾ ਅਤੇ ਸ਼ੋਸ਼ਣ ਦੇ ਲਈ ਇੱਕ ਟਰਾਂਸਪੋਰਟ ਕੰਪਨੀ 'ਤੇ ਮੁਕਦਮਾ ਦਾਇਰ ਕੀਤਾ ਹੈ। ਅਟਾਰਨੀ ਜਨਰਲ ਲੀਜਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਸਬਅਰਬਨ ਐਕਸਪ੍ਰੈਸ ਅਤੇ ਉਸ ਦੇ ਮਾਲਕ ਡੈਨਿਸ ਟੋਪੇਨ ਕਾਲਜ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਵਿਤਕਰਾ ਅਤੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਅਦਾਲਤ ਨੂੰ ਸਬਅਰਬਨ ਐਕਸਪ੍ਰੈਸ ਅਤੇ ਇਸ ਦੇ ਮਾਲਕ ਦੁਆਰਾ ਲੋਕਾਂ ਨਾਲ ਭੇਦਭਾਵ ਕਰਨ ਅਤੇ ਉਨ੍ਹਾਂ ਠੇਸ ਪਹੁੰਚਾਉਣ ਤੋਂ ਬਚਾਉਣ ਦੇ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦੀ ਹਾਂ ਅਤੇ ਮੈਂ ਇਹ ਮੁਕਦਮਾ ਇਸ ਕੰਪਨੀ ਨੂੰ ਹਮੇਸ਼ਾ ਦੇ ਲਈ ਬੰਦ ਕਰਨ ਦੇ ਮਕਸਦ ਨਾਲ ਦਾਇਰ ਕਰ ਰਹੀ ਹਾਂ।
ਮੈਡਿਗਨ ਦੀ ਸ਼ਿਕਾਇਤ ਮੁਤਾਬਕ ਟੋਪੇਗਨ ਗਾਹਕਾਂ ਦੇ ਨਾਲ ਵਿਤਕਰਾ ਕਰ ਰਹੇ ਹਨ। ਇਸ ਸ਼ਿਕਾਇਤ ਵਿਚ ਦਸੰਬਰ 2017 ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਵਿਚ ਉਨ੍ਹਾਂ ਨੇ ਅਪਣੇ ਗਾਹਕਾਂ ਨੂੰ ਈਮੇਲ ਕਰਕੇ ਬਸ ਦੀ ਸਵਾਰੀ ਕਰਨ 'ਤੇ ਮਿਹਣਾ ਮਾਰਦੇ ਹੋਏ ਕਿਹਾ ਸੀ, ਆਪ ਦੇ ਜਿਹੇ ਯਾਤਰੀ ਜਦੋਂ ਸਾਡੀ ਬੱਸਾਂ ਵਿਚ ਬੈਠੇ ਹੋਣਗੇ ਤਾਂ ਆਪ ਨੂੰ ਇਹ ਨਹੀਂ ਲੱਗੇਗਾ ਕਿ ਆਪ ਚੀਨ ਵਿਚ ਹਨ।
ਅਟਾਰਨੀ ਜਨਰਲ ਨੇ ਦਸੰਬਰ ਦੀ ਘਟਨਾ ਤੋਂ ਬਾਅਦ Îਇੱਕ ਜਾਂਚ ਸ਼ੁਰੂ ਕੀਤੀ ਸੀ ਅਤੇ ਇਸ ਤੋਂ ਬਾਅਦ ਕੰਪਨੀ 'ਤੇ ਮੁਕਦਮਾ ਦਾਇਰ ਕਰਨ ਦਾ ਫ਼ੈਸਲਾ ਕੀਤਾ।  ਮੈਡਿਗਨ ਨੇ ਸਬਅਰਬਨ ਐਕਸਪ੍ਰੈਸ 'ਤੇ ਅਪਣੇ ਕਰਮੀਆਂ ਨੂੰ ਅਜਿਹੇ ਵਿਦਿਆਰਥੀਆਂ ਕੋਲੋਂ ਬਚਣ ਦੇ ਲਈ ਪ੍ਰੋਤਸ਼ਾਹਤ ਕਰਨ ਦਾ ਵੀ ਦੋਸ਼ ਲਗਾਇਆ ਹੈ ਜੋ ਅੰਗਰੇਜ਼ੀ ਭਾਸ਼ਾ ਨਹੀਂ ਬੋਲ ਸਕਦੇ।
 

ਹੋਰ ਖਬਰਾਂ »